ਜਲੰਧਰ ਵਿਚ ਮਕਸੂਦਾਂ ਅਧੀਨ ਆਉਣ ਵਾਲੇ ਪਿੰਡ ਰਾਏਪੁਰ ਰਸੂਲਪੁਰ ਕੋਲ ਭਿਆਨਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਲੋਕ ਮੂਲ ਤੌਰ ਤੋਂ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਜਲੰਧਰ ਵਿਚ 59 ਸਾਲਾ ਗਾਨੂੰ ਰਾਮ ਲਾਲ ਆਪਣੇ ਮੁੰਡੇ ਨੂੰ ਮਿਲਣ ਲਈ ਆਏ ਸਨ। ਉਨ੍ਹਾਂ ਦਾ ਮੁੰਡਾ ਬੀਐੱਸਐੱਫ ਵਿਚ ਤਾਇਨਾਤ ਹੈ।
ਹਾਦਸਾ ਸਵੇਰੇ ਸਾਢੇ ਚਾਰ ਵਜੇ ਹੋਇਆ। ਰਾਏਪੁਰ ਰਸੂਲਪੁਰ ਕੋਲ ਹਾਈਵੇ ‘ਤੇ ਇਕ ਇਨੋਵਾ ਗੱਡੀ ਤੇ ਰਾਮ ਲਾਲ ਦੀ ਕਾਰ ਦੀ ਟੱਕਰ ਹੋਈ। ਕਾਰ ਸਵਾਰ ਪਰਿਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਹਾਦਸਾ ਵਾਪਰਿਆ। ਥਾਣਾ ਮਕਸੂਦਾਂ ਦੀ ਪੁਲਿਸ ਨੇ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸਵੇਰੇ ਸਾਰਿਆਂ ਨੂੰ ਜਲੰਧਰ ਵਾਪਸ ਪਰਤਣਾ ਸੀ। ਤਿੰਨੋਂ ਆਪਣੀ ਕਾਰ ਵਿਚ ਸਵਾਰ ਹੋ ਕੇ ਪਰਤ ਰਹੇ ਸਨ। ਰਾਮ ਲਾਲ ਦੀ ਕਾਰ ਜਲੰਧਰ ਜੰਮੂ ਹਾਈਵੇ ‘ਤੇ ਸੀ। ਪਠਾਨਕੋਟ ਤੋਂ ਜਲੰਧਰ ਵੱਲ ਆ ਰਹੇ ਸੀ। ਜਦੋਂ ਰਾਏਪੁਰ ਰਸੂਲਪੁਰ ਕੋਲ ਪਹੁੰਚੇ ਤਾਂ ਤੇਜ਼ ਰਫਤਾਰ ਇਨੋਵਾ ਗੱਡੀ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਮਾਲੇਰਕੋਟਲਾ CIA ਤੇ ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਕਾਮਯਾਬੀ, 84 ਲੱਖ ਦੀ ਜਾਅਲੀ ਕਰੰਸੀ ਸਣੇ 2 ਕਾਬੂ
ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਫਿਰ ਦਰੱਖਤ ਨਾਲ ਜਾ ਟਕਰਾਈ। ਦੂਜੇ ਪਾਸੇ ਇਨੋਵਾ ਗੱਡੀ ਕ੍ਰਾਈਮ ਸੀਨ ‘ਤੇ ਖੇਤਾਂ ਵਿਚ ਉਤਰ ਗਈ ਪਰ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਨੋਵਾ ਗੱਡੀ ਵਾਲੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰੈਸਕਿਊ ਸ਼ੁਰੂ ਕੀਤਾ ਤੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਬੱਚੀ ਦੀ ਮੌਤ ਹੋ ਚੁੱਕੀ ਸੀ ਤੇ ਦਜੇ ਪਾਸੇ ਬਾਕੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਲੋਕਾਂ ਦੀ ਮਦਦ ਨਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: