ਆਪਣੇ ਗੀਤਾਂ ਨਾਲ ਦੁਨੀਆ ਭਰ ਵਿਚ ਵਸ ਰਹੇ ਹਿੰਦੁਸਤਾਨੀਆਂ ਖਾਸਕਰ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਦੇ ਦਿਲ ਵਿਚ ਵੀ ਇੱਕ ਕਲਾਕਾਰ ਦਾ ਡੂੰਘਾ ਦਰਜ ਲੁਕਿਆ ਹੈ। ਇੱਕ ਇੰਟਰਵਿ ਦੌਰਾਨ ਉਸ ਦਾ ਇਹ ਦਰਦ ਝਲਕ ਗਿਆ ਤੇ ਜਦੋਂ ਉਹ ਭਾਵੁਕ ਹੋ ਗਿਆ। ਦਿਲਜੀਤ ਨੇ ਕਿਹਾ ਕਿ ਜਦੋਂ ਤੱਕ ਕਲਾਕਾਰ ਜਿਊਂਦਾ ਹੁੰਦਾ ਹੈ ਤਾਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਸ ਨੂੰ ਉਦੋਂ ਤੱਕ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਮਰ ਨਹੀਂ ਜਾਂਦੇ।
ਦਿਲਜੀਤ ਨੇ ਕਿਹਾ ਕਿ ਕਲਾਕਾਰਾਂ ਨੂੰ ਮੌਤ ਦੀ ਧਮਕੀ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਮਾਰ ਦਿੱਤਾ ਜਾਂਦਾ ਹੈ। ਜਿਵੇਂ ਕਿ ਚਮਕੀਲਾ ਅਤੇ ਹੋਰ ਕਲਾਕਾਰਾਂ ਨਾਲ ਹੋਇਆ। ਜਿਵੇਂ ਹੀ ਇੱਕ ਕਲਾਕਾਰ ਦੀ ਮੌਤ ਹੁੰਦੀ ਹੈ ਜਾਂ ਕਤਲ ਕਰ ਦਿੱਤਾ ਜਾਂਦਾ ਹੈ, ਲੋਕ ਉਨ੍ਹਾਂ ਦੇ ਕਸੀਦੇ ਪੜ੍ਹਣਾ ਸ਼ੁਰੂ ਕਰ ਦਿੰਦੇ ਹਨ। ਇਹ ਕਲਾਕਾਰਾਂ ਲਈ ਬਹੁਤ ਦੁਖ ਭਰੀ ਕਹਾਣੀ ਹੈ। ਇਸ ਲਈ ਮੈਂ ਮੰਨ ਚੁੱਕਾ ਹਾਂ ਕਿ ਮੈਂ ਇਸ ਦੁਨੀਆ ਤੋਂ ਜਾ ਚੁੱਕਾ ਹਾਂ। ਮੈਂ ਮਿਊਜਿਕ ਆਰਟ ਨੂੰ ਪਿਆਰ ਕਰਦਾ ਹਾਂ।
ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਹਰ ਕਲਾਕਾਰ ਨੂੰ ਜ਼ਿੰਦਗੀ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਉਹ ਮਰ ਨਹੀਂ ਜਾਂਦਾ, ਲੋਕ ਉਸ ਨੂੰ ਮਹਾਨ ਨਹੀਂ ਕਹਿੰਦੇ ਤੇ ਉਸ ਨੂੰ ਉਹ ਪਿਆਰ ਨਹੀਂ ਦਿੰਦੇ, ਜਿਸ ਦਾ ਉਹ ਹੱਕਦਾਰ ਹੁੰਦਾ ਹੈ। ਉਸ ਨੂੰ ਲੋਕ ਉਦੋਂ ਮਹਾਨ ਕਹਿੰਦੇ ਨੇ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਹੈ। ਕਿਉਂਕਿ ਫਿਰ ਉਹ ਤੁਹਾਡਾ ਕੰਪਿਟੀਟਰ ਨਹੀਂ ਰਹਿੰਦਾ। ਗਏ ਹੋਏ ਬੰਦੇ ਨੂੰ ਪਿਆਰ ਕਰਨਾ ਸਾਡਾ ਸੁਭਾਅ ਹੈ। ਜੀਊਂਦੇ ਨੂੰ ਕੋਈ ਪਿਆਰ ਨਹੀਂ ਕਰਦਾ। ਚਮਕੀਲੇ ਦੇ ਨਾਲ ਵੀ ਇੰਝ ਹੀ ਹੋਇਆ। ਇਹ ਇੱਕ ਫਿਲਮ ਹੈ। ਇੱਕ ਇੱਕ ਪੱਕਾ ਸੈੱਟ ਸਕ੍ਰੀਨ ਪਲੇ ਹੈ। ਜਦੋਂ ਤੱਕ ਆਰਟਿਸਟ ਜਿੰਦਾ ਹੈ ਉਦੋਂ ਤੱਕ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦ ਹੈ, ਉਸ ਨੂੰ ਮਾਰਨ ਦ ਧਮਕੀ ਦਿੱਤੀ ਜਾਂਦੀ ਹੈ। ਦਿਲਜੀਤ ਨੇ ਕਿਹਾ ਕਿ ਸਮਾਜ ਇੱਕ ਕਲਾਕਾਰ ਜੋ ਕਰ ਰਿਹਾ ਹੁੰਦਾ ਹੈ ਉਸਨੂੰ ਬਰਦਾਸ਼ਤ ਨਹੀਂ ਕਰਦਾ। ਜਦੋਂ ਉਹ ਮਰ ਜਾਂਦਾ ਹੈ ਤਾਂ ਕਸੀਦੇ ਪੜ੍ਹਦੇ ਹਨ ਕੀ ਕਲਕਾਰ ਸੀ ਯਾਰ।

ਦਿਲਜੀਤ ਨੇ ਕਿਹਾ, “ਮੈਂ ਇੱਥੇ ਚਮਕੀਲਾ ਪਾਜੀ ਕਰਕੇ ਹਾਂ। ਉਨ੍ਹਾਂ ਨੇ ਮੈਨੂੰ ਆਪਣਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਮੈਨੂੰ ਅਜੇ ਵੀ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦਾ ਉਨ੍ਹਾਂ ਨੇ ਕੀਤਾ ਸੀ। ਚਮਕੀਲਾ ਮੇਰੇ ਲਈ ਸਿਰਫ਼ ਇੱਕ ਰੋਲ ਨਹੀਂ, ਸਗੋਂ ਇੱਕ ਭਾਵਨਾਤਮਕ ਰਿਸ਼ਤਾ ਸੀ।”
ਦਿਲਜੀਤ ਨੇ ਦੱਸਿਆ ਕਿ ਜਦੋਂ ਟ੍ਰੇਲਰ ਰਿਲੀਜ਼ ਹੋਇਆ, ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮੈਂ ਇਮਤਿਆਜ਼ ਸਰ ਦੀ ਤਾਰੀਫ ਤੋਂ ਪ੍ਰਭਾਵਿਤ ਹੋਇਆ ਸੀ। ਪਰ ਸੱਚਾਈ ਇਹ ਹੈ ਕਿ ਟ੍ਰੇਲਰ ਦਾ ਇੱਕ ਇੱਕ ਸ਼ਾਟ ਜੋ ਮੈਂ ਖੁਦ ਸ਼ੂਟ ਕੀਤਾ ਸੀ। ਜਦੋਂ ਸਕ੍ਰੀਨ ‘ਤੇ ਆਇਆ, ਮੈਨੂੰ ਲੱਗਾ ਚਮਕੀਲਾ ਮੈਨੂੰ ਦੇਖ ਰਿਹਾ ਹੈ… ਉਹੀ ਖੜ੍ਹਾ ਹੈ, ਇਸ ਲਈ ਮੈਂ ਰੋ ਪਿਆ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ‘ਚ ਹੋਣਗੀਆਂ ITIs ਸਥਾਪਤ, 2500 ਕੈਦੀਆਂ ਨੂੰ ਮਿਲੇਗੀ ਸਰਟੀਫਾਈਡ ਸਕਿੱਲ ਟ੍ਰੇਨਿੰਗ
ਦਿਲਜੀਤ ਨੇ ਕਿਹਾ ਕਿ ਜਿਥੇ ਚਮਕੀਲਾ ਦਾ ਮਰਡਰ ਹੋਇਆ ਸੀ, ਉਥੇ ਫਿਲਮ ਵਿਚ ਚਮਕੀਲੇ ਦੇ ਮਰਡਰ ਦਾ ਸੀਨਸ਼ੂਟ ਕੀਤਾ। ਜਿਵੇਂ ਹੀ ਗੋਲੀ ਦੀ ਆਵਾਜ਼ ਆਈ, ਮੈਨੂੰ ਲੱਗਾ ਜਿਵੇਂ ਮੈਂ ਚਮਕੀਲਾ ਹਾਂ। ਸਾਜ਼ ਮੇਰੀ ਉਂਗਲੀ ‘ਤੇ ਲੱਗਿਆ ਅਤੇ ਖੂਨ ਦੀਆਂ ਦੋ ਬੂੰਦਾਂ ਡਿੱਗ ਪਈਆਂ। ਮੈਨੂੰ ਪਤਾ ਲੱਗਾ ਕਿ ਇਹ ਉਹੀ ਜਗ੍ਹਾ ਸੀ ਜਿੱਥੇ ਚਮਕੀਲਾ ਦਾ ਖੂਨ ਡਿੱਗਿਆ ਸੀ। ਉਸ ਪਲ ਮੈਂ ਚਮਕੀਲਾ ਦੀ ਮੌਤ ਨੂੰ ਮੁੜ ਮਹਿਸੂਸ ਕੀਤਾ। ਆਪਣੇ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਕਿ ਚਮਕੀਲਾ ਦੁੱਗਰੀ ਵਿੱਚ ਰਹਿੰਦਾ ਸੀ ਅਤੇ ਮੈਂ ਵੀ ਦੁੱਗਰੀ ਵਿੱਚ ਰਹਿ ਰਿਹਾ ਹਾਂ, ਉਹ ਲੁਧਿਆਣਾ ਤੋਂ ਸੀ, ਇਸ ਲਈ ਮੇਰਾ ਉਸ ਨਾਲ ਬਹੁਤ ਲਗਾਅ ਸੀ।
ਵੀਡੀਓ ਲਈ ਕਲਿੱਕ ਕਰੋ -:
























