ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਯਾਨੀ ਕਿ 2017 ਦੀਆਂ ਚੋਣਾਂ ਦੌਰਾਨ ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਦਿਆਂ ਆਪਣੇ ਭਾਸ਼ਣਾਂ ਰਾਹੀਂ ਸੁਰਖੀਆਂ ਬਟੋਰਨ ਅਤੇ ਫਿਰ ਆਪ ਨੂੰ ਛੱਡਣ ਕਾਰਨ ਚਰਚਾ ‘ਚ ਆਈ ਲੰਬੀ ਦੀ ਵਸਨੀਕ 22 ਸਾਲਾ ਨਵਜੋਤ ਕੌਰ ਲੰਬੀ ਇੰਨੀ ਦਿਨੀ ਫਿਰ ਚਰਚਾ ‘ਚ ਹੈ।
ਦਰਅਸਲ ਇੱਕ ਚੈੱਨਲ ਨਾਲ ਗੱਲਤਬਤ ਕਰਦਿਆਂ ਨਵਜੋਤ ਕੌਰ ਲੰਬੀ ਨੇ ਵੱਡਾ ਦਾਅਵਾ ਕੀਤਾ ਹੈ, ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਪੰਜਾਬ ਦੀਆਂ ਵੱਡੀਆਂ ਪਾਰਟੀਆਂ ਨੇ ਉਨ੍ਹਾਂ ਲਈ ਪ੍ਰਚਾਰ ਕਰਨ ਲਈ ਸੰਪਰਕ ਕੀਤਾ ਹੈ। ਇਸ ਦੌਰਾਨ ਨਵਜੋਤ ਕੌਰ ਲੰਬੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀਆਂ ਪਾਰਟੀਆਂ ਤੋਂ ਇਲਾਵਾ ਉੱਤਰ ਪ੍ਰਦੇਸ਼ ‘ਚ ਅਖੀਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੇ ਵੀ ਯੂਪੀ ਦੀ ਪੰਜਾਬੀ ਪੱਟੀ ‘ਚ ਚੋਣ ਪ੍ਰਚਾਰ ਲਈ ਸੰਪਰਕ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ‘ਚ ਸਿੱਧੂ-ਮਜੀਠਿਆ ‘ਚ ਤਿੱਖੀ ਬਹਿਸ, ਹੱਥੋਪਾਈ ਤੱਕ ਪਹੁੰਚੀ ਨੌਬਤ
ਦੱਸ ਦੇਈਏ ਕਿ ਨਵਜੋਤ ਕੌਰ ਲੰਬੀ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਨਵਜੋਤ ਐਮਐਸਸੀ-2 (ਭੂਗੋਲ) ਦੀ ਵਿਦਿਆਰਥਣ ਹੈ। ਦੱਸ ਦੇਈਏ ਕਿ ਨਵਜੋਤ ਨੇ 2018 ‘ਚ ਆਮ ਆਦਮੀ ਪਾਰਟੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਨਵਜੋਤ ਨੇ ਸੁਖਪਾਲ ਸਿੰਘ ਖਹਿਰਾ ਦਾ ਸਮਰਥਨ ਕੀਤਾ ਸੀ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਵੀ ਸਾਥ ਛੱਡ ਦਿੱਤਾ ਸੀ। ਨਵਜੋਤ ਨੇ ਕਿਹਾ ਕਿ ਉਸ ਸਮੇਂ ਮੇਰੇ ਪਰਿਵਾਰਕ ਹਾਲਾਤਾਂ ਨੇ ਮੈਨੂੰ ਰਾਜਨੀਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਹਾਲਾਂਕਿ, ਮੈਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹਾਂ। ਨਵਜੋਤ ਕੌਰ ਲੰਬੀ ਨੇ ਕਿਹਾ, “ਮੈਂ ਅਜੇ ਤੱਕ ਆਪਣਾ ਮਨ ਨਹੀਂ ਬਣਾ ਸਕੀ ਹਾਂ ਕਿ ਕਿਸ ਰਾਜਨੀਤਿਕ ਸੰਗਠਨ ਦਾ ਸਮਰਥਨ ਕਰਨਾ ਹੈ ਜਾਂ ਨਹੀਂ। ਮੈਂ ਅਜੇ 22 ਸਾਲ ਦੀ ਹਾਂ ਇਸ ਲਈ ਮੈਂ 25 ਸਾਲ ਦੀ ਹੋਣ ਤੱਕ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਦੀ।”
ਵੀਡੀਓ ਲਈ ਕਲਿੱਕ ਕਰੋ -: