ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 40 ਮੋਬਾਈਲ ਦੇ ਫੋਨ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
ਦੱਸ ਦੇਈਏ ਕਿ ਇਹ ਮੁਲਜ਼ਮ ਹੁਣ ਤੱਕ 700 ਤੋਂ ਵੱਧ ਮੋਬਾਈਲ ਚੋਰੀ ਕਰ ਚੁਕੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਪੁਲਿਸ ਕੋਰਟ ਵਿਚ ਪੇਸ਼ ਕਰੇਗੀ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ 17-18 ਮਾਰਚ ਦੀ ਦਰਮਿਆਨੀ ਰਾਤ ਨੂੰ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਹੈ।
ਇਹ ਵੀ ਪੜ੍ਹੋ : ਜਗਰਾਉਂ ‘ਚ ਅਣਪਛਾਤਿਆਂ ਵੱਲੋਂ ਨੌਜਵਾਨ ਦਾ ਕ.ਤ.ਲ, ਟੇਲਰ ਦਾ ਕੰਮ ਕਰਦਾ ਸੀ ਗੁਰਦੀਪ ਸਿੰਘ
ਇਸੇ ਲੜੀ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਵਿੰਡ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਪਿੱਛੋਂ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ। ਮੁਲਜ਼ਮ ਰਾਤ ਨੂੰ ਲਗਭਗ 2-3 ਵਜੇ ਜਦੋਂ ਲੋਕ ਸੁੱਤੇ ਹੁੰਦੇ ਸੀ ਤਾਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਇਨ੍ਹਾਂ ਦਾ ਗਿਰੋਹ ਘਰਾਂ ਦੇ ਬਾਹਰ ਪਹਿਰਾ ਦਿੰਦਾ ਸੀ ਤੇ ਫਿਰ ਉਨ੍ਹਾਂ ਦਾ ਦੂਜਾ ਸਾਥੀ ਘਰ ਅੰਦਰ ਜਾ ਕੇ ਮੋਬਾਈਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮਾਂ ‘ਤੇ ਪਹਿਲਾਂ ਤੋਂ ਵੀ 7-8 ਪਰਚੇ ਦਰਜ ਹਨ। ਇਨ੍ਹਾਂ ਦਾ 5 ਵਿਅਕਤੀਆਂ ਦਾ ਗੈਂਗ ਹੈ ਜਿਨ੍ਹਾਂ ਵਿਚੋਂ 3 ਨੂੰ ਫੜ ਲਿਆ ਗਿਆ ਹੈ ਤੇ 2 ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: