Attackers break into : ਜਲੰਧਰ : ਜਲੰਧਰ ਕੈਂਟ ਦੇ ਲਾਲਕੁਰਤੀ ਖੇਤਰ ‘ਚ ਬਾਅਦ ਦੁਪਿਹਰ 11ਵੀਂ ਦੇ ਵਿਦਿਆਰਥੀ ਦੀ ਉਸ ਦੇ ਘਰ ‘ਚ ਵੜ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਿਦਿਆਰਥੀ ਦੀ ਪਛਾਣ ਅਰਮਾਨ ਪੁੱਤਰ ਦਵਿੰਦਰ ਕੁਮਾਰ ਦੇ ਰੂਪ ‘ਚ ਹੋਈ ਹੈ। ਸੂਚਨਾ ਮਿਲਦੇ ਹੀ ਏ. ਸੀ. ਪੀ. ਕੈਂਟ ਮੇਜਰ ਸਿੰਘ ਥਾਣਾ ਪੁਲਿਸ ਨਾਲ ਪੁੱਜੇ। ਅਰਮਾਨ ਦੇ ਪਿਤਾ ਦਵਿੰਦਰ ਕੁਮਾਰ ਫਰਾਂਸ ‘ਚ ਰਹਿੰਦੇ ਹਨ ਤੇ ਉਸ ਦੀ ਮਾਂ ਆਪਣੀ ਛੋਟੀ ਬੇਟੀ ਨਾਲ ਹਿਮਾਚਲ ਪ੍ਰਦੇਸ਼ ‘ਚ ਆਪਣੇ ਪੇਕੇ ਗਈ ਹੋਈ ਸੀ।
ਅਰਮਾਨ ਦੀ ਚਾਚੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੁਪਿਹਰ 2.00 ਵਜੇ ਬਾਜ਼ਾਰ ‘ਚ ਸ਼ਾਪਿੰਗ ਕਰਨ ਗਈ ਹੋਈ ਸੀ। ਉਸ ਸਮੇਂ ਅਰਮਾਨ ਘਰ ‘ਚ ਇਕੱਲਾ ਸੀ ਅਤੇ ਜਦੋਂ ਉਹ ਸ਼ਾਮ 4.30 ਵਜੇ ਵਾਪਸ ਆਏ ਤਾਂ ਉਸ ਸਮੇਂ ਗੁਆਂਢ ‘ਚ ਰਹਿਣ ਵਾਲਾ ਸੌਰਵ ਉਸ ਨੂੰ ਫੁੱਟਬਾਲ ਖੇਡਣ ਲਈ ਬੁਲਾਉਣ ਘਰ ‘ਤੇ ਹੀ ਆ ਗਿਆ। ਜਦੋਂ ਸੌਰਭ ਨੇ ਉਪਰ ਜਾ ਕੇ ਦੇਖਿਆ ਤਾਂ ਅਰਮਾਨ ਕੁਰਸੀ ‘ਤੇ ਖੂਨ ਨਾਲ ਲੱਥਪੱਥ ਬੇਹੋਸ਼ ਪਿਆ ਸੀ। ਸ਼ੋਰ ਪਾਉਣ ‘ਤੇ ਆਸ-ਪਾਸ ਦੇ ਲੋਕਾਂ ਇਕੱਠੇ ਹੋ ਗਏ ਅਤੇ ਉਸ ਨੂੰ ਤੁਰੰਤ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਏ. ਸੀ. ਪੀ. ਮੇਜਰ ਸਿੰਘ ਨੇ ਦੱਸਿਆ ਕਿ ਅਰਮਾਨ ਦੇ ਘਰ ‘ਤੇ ਕੋਈ ਨੌਜਵਾਨ ਹਰ ਰੋਜ਼ ਆਉਂਦਾ ਸੀ। ਉਹ ਘਰ ਦੀ ਦੀਵਾਰ ਟੱਪ ਕੇ ਆਉਂਦਾ ਸੀ। ਉਨ੍ਹਾਂ ਦੱਸਿਆ ਕਿ ਉਸ ਨੌਜਵਾਨ ਦਾ ਨੰਬਰ ਕਢਵਾਇਆ ਜਾ ਰਿਹਾ ਹੈ। ਉਥੇ ਘਰ ਦੇ ਕੋਲ ਕੋਈ CCTV ਕੈਮਰਾ ਨਹੀਂ ਲੱਗਾ ਸੀ ਪਰ ਥੋੜ੍ਹੀ ਦੂਰੀ ‘ਤੇ ਕੈਮਰੇ ਲੱਗੇ ਹੋਏ ਸਨ। ਉੁਨ੍ਹਾਂ ‘ਚ ਘਰ ‘ਤੇ ਆਉਣ ਵਾਲੇ ਨੌਜਵਾਨ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ ਹੈ।