Baljeet kaur mount everest: ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਪਿੰਡ ਮਮਲੀਗ ਦੀ ਧੀ ਬਲਜੀਤ ਕੌਰ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਇਆ ਹੈ। ਇਸ ਤੇ ਸੁਖਬੀਰ ਬਾਦਲ ਨੇ ਮਾਊਂਟ ਐਵਰੇਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਭਾਰਤੀ ਬਣਨ ਤੇ ਵਧਾਈ ਦਿੱਤੀ। ਬਲਜੀਤ ਨੇ ਸ਼ਨੀਵਾਰ 21 ਮਈ ਨੂੰ ਸਵੇਰੇ 4.30 ਵਜੇ ਐਵਰੈਸਟ ‘ਤੇ ਪਹੁੰਚ ਕੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਤਿਰੰਗਾ ਲਹਿਰਾਇਆ ਹੈ।
ਦੱਸ ਦੇਈਏ ਕਿ 27 ਸਾਲਾ ਬਲਜੀਤ ਕੌਰ ਨੇ ਹਿਮਾਲਿਆ ਦੀਆਂ ਕਈ ਚੋਟੀਆਂ ਨੂੰ ਫਤਹਿ ਕੀਤਾ ਹੈ। ਉਹ ਪਹਿਲੀ ਮਹਿਲਾ ਭਾਰਤੀ ਪਰਬਤਾਰੋਹੀ ਹੈ ਜਿਸ ਨੇ 24 ਦਿਨਾਂ ਵਿੱਚ 8,000 ਮੀਟਰ ਤੋਂ ਉੱਪਰ ਦੀਆਂ ਚਾਰ ਪਹਾੜੀ ਚੋਟੀਆਂ ਨੂੰ ਫਤਹਿ ਕਰਨ ਦਾ ਰਿਕਾਰਡ ਬਣਾਇਆ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਹ ਹੁਣੇ ਹੀ ਬੇਸ ਕੈਂਪ ਪਹੁੰਚੀ ਹੈ ਅਤੇ ਅਗਲੇ ਮਹੀਨੇ ਆਪਣੇ ਘਰ ਵਾਪਸ ਆ ਜਾਵੇਗੀ।
ਦੱਸ ਦੇਈਏ ਕਿ ਸਾਲ 2016 ਵਿੱਚ ਬਲਜੀਤ ਕੌਰ ਵੀ ਮਾਊਂਟ ਐਵਰੈਸਟ ਮਿਸ਼ਨ ਵਿੱਚ ਸ਼ਾਮਲ ਹੋਈ ਸੀ ਪਰ ਬਲਜੀਤ ਨੂੰ ਆਕਸੀਜਨ ਮਾਸਕ ਦੀ ਖਰਾਬੀ ਕਾਰਨ ਵਾਪਸ ਪਰਤਣਾ ਪਿਆ ਸੀ। ਉਸ ਸਮੇਂ ਦੌਰਾਨ 8848.86 ਮੀਟਰ ਉੱਚੀ ਮਾਊਂਟ ਐਵਰੈਸਟ ਨੂੰ ਪੂਰਾ ਕਰਨ ਲਈ ਸਿਰਫ 300 ਮੀਟਰ ਬਾਕੀ ਬਚੇ ਸਨ ਪਰ ਬਲਜੀਤ ਕੌਰ ਨੇ ਫਿਰ ਵੀ ਆਪਣਾ ਹੌਂਸਲਾ ਨਹੀਂ ਛੱਡਿਆ। ਦੱਸ ਦੇਈਏ ਕਿ ਬਲਜੀਤ ਕੌਰ 17 ਮਈ 2022 ਨੂੰ ਰਾਤ 10 ਵਜੇ ਟੀਮ ਨਾਲ ਮਾਊਂਟ ਐਵਰੈਸਟ ਦੀ ਚੜ੍ਹਾਈ ਲਈ ਰਵਾਨਾ ਹੋਈ ਸੀ। ਉਸ ਨੇ ਪੰਜ ਦਿਨਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ। ਦੱਸ ਦੇਈਏ ਕਿ ਬਲਜੀਤ ਕੌਰ ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਕੁਨਿਹਾਰ ਦੀ ਰਹਿਣ ਵਾਲੀ ਹੈ।