ਬਟਾਲਾ ਵਿਚ ਇਕ ਦਿਨ ਪਹਿਲਾਂ ਘਰ ਤੋਂ ਲਾਪਤਾ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ। ਦੇਹ ਮਿਲਣ ਦੇ ਬਾਅਦ ਲਾਪਤਾ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਆਪਣੇ ਪੁੱਤ ਦੀ ਪਛਾਣ ਕੀਤੀ। ਮ੍ਰਿਤਕ ਦੀ ਪਛਾਣ 24 ਸਾਲਾ ਸਾਹਿਲ ਵਜੋਂ ਹੋਈ ਹੈ।
ਇਕ ਦਿਨ ਪਹਿਲਾਂ ਸਾਹਿਲ ਆਪਣੇ ਘਰ ਤੋਂ 2 ਦੋਸਤਾਂ ਨਾਲ ਗਿਆ ਸੀ। ਕਾਫੀ ਭਾਲ ਕਰਨ ਦੇ ਬਾਅਦ ਉਹ ਨਹੀਂ ਮਿਲਿਆ। ਜਦੋਂ ਕਿ ਅੱਜ ਉਸ ਦੀ ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲੀ। ਪੁਲਿਸ ਮੁਤਾਬਕ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸਾਹਿਲ ਐਤਵਾਰ ਦੁਪਹਿਰ ਆਪਣੇ ਦੋ ਦੋਸਤਾਂ ਨਾਲ ਘਰੋਂ ਨਿਕਲਿਆ ਸੀ ਤੇ ਜਦੋਂ ਉਹ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਸਾਹਿਲ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਫਿਰ ਰਾਤ ਨੂੰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਅੱਜ ਦੁਪਹਿਰ ਲਗਭਗ 12 ਵਜੇ ਬਟਾਲਾ ਰੋਡ ਉਤੇ ਇਕ ਸ਼ੈਲਰ ਕੋਲ ਨਾਲੇ ਵਿਚ ਕਿਸੇ ਦੀ ਮ੍ਰਿਤਕ ਦੇਹ ਹੋਣ ਦੀ ਸੂਚਨਾ ਮਿਲੀ। ਜਦੋਂ ਉਸ ਜਗ੍ਹਾ ਉਤੇ ਜਾ ਕੇ ਦੇਖਿਆ ਤਾਂ ਲਾਸ਼ ਉਸ ਦੇ ਪੁੱਤਰ ਸਾਹਿਲ ਦੀ ਸੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਫਰੀਦਕੋਟ ਸੀਟ ਨੂੰ ਲੈ ਕੇ ਵਧਿਆ ਕਾਟੋ ਕਲੇਸ਼, ਪਾਰਟੀ ਲੀਡਰ ਸੁਖਵਿੰਦਰ ਡੈਨੀ ਨੇ ਦਿਖਾਏ ਤੇਵਰ
ਮਾਂ ਨੇ ਕਿਹਾ ਕਿ ਉਹ ਬਿਲਕੁਲ ਵੀ ਨਹੀਂ ਜਾਣਦੀ ਕਿ ਸਾਹਿਲ ਕਿਥੇ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਕਾਦੀਆਂ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: