ਡਾ. ਐੱਸ. ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਨੌਜਵਾਨ ਦੀ ਦੇਹ ਪਹੁੰਚੀ ਹੈ ਜਿਸ ਦੀ ਕਿ ਬੀਤੀ 1 ਜੂਨ ਨੂੰ ਦੁਬਈ ਵਿਚ ਮੌਤ ਹੋ ਗਈ ਸੀ।
ਮ੍ਰਿਤਕ ਸੁਖਵਿੰਦਰ ਸਿੰਘ ਜੋ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਖਾਤਰ ਢਾਈ ਸਾਲ ਪਹਿਲਾਂ ਦੁਬਈ ਗਿਆ ਸੀ। ਉਸ ਦੀ ਦਿਲ ਦਾ ਦੌਰਾ ਪੈਣ ਨਾਲ ਦੁਬਈ ਵਿਚ ਮੌਤ ਹੋ ਗਈ ਸੀ ਤੇ ਹੁਣ ਉਸ ਦੀ ਮ੍ਰਿਤਕ ਵਾਪਸ ਭਾਰਤ ਪਰਤੀ ਹੈ। 34 ਸਾਲਾ ਸੁਖਵਿੰਦਰ ਸਿੰਘ ਦੀ ਦੇਹ ਦੁਬਈ ਤੋਂ ਅੱਜ ਭਾਰਤ ਪਹੁੰਚੀ ਹੈ। ਇਹ ਸੰਭਵ ਹੋ ਸਕਿਆ ਹੈ ਡਾ. ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ। ਉਨ੍ਹਾਂ ਨੇ ਹੁਣ ਤੱਕ 357 ਲੋਕਾਂ ਦੇ ਪਰਿਵਾਰ ਜੋ ਵਿਦੇਸ਼ਾਂ ਵਿਚ ਚਲ ਵਸੇ ਹਨ, ਉਨ੍ਹਾਂ ਦੀਆਂ ਦੇਹਾਂ ਭਾਰਤ ਪਹੁੰਚਾਈਆਂ ਹਨ।
ਦੱਸ ਦੇਈਏ ਕਿ ਸੁਖਵਿੰਦਰ ਸਿੰਘ 2 ਬੱਚਿਆਂ ਦਾ ਪਿਤਾ ਸੀ ਤੇ 2 ਸਾਲ ਪਹਿਲਾਂ ਦੁਬਈ ਗਿਆ ਸੀ। ਬੀਤੀ 1 ਜੂਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪਿੰਡ ਦੇ ਸਰਪੰਚ ਨੇ ਟਰੱਸਟ ਦੇ ਨਾਰਥ ਇੰਡੀਆ ਦੇ ਪ੍ਰਧਾਨ ਨੂੰ ਪਟਿਆਲਾ ਵਿਖੇ ਮਿਲ ਕੇ ਸੁਖਵਿੰਦਰ ਸਿੰਘ ਦੀ ਦੇਹ ਨੂੰ ਭਾਰਤ ਪਹੁੰਚਣ ਦੀ ਅਪੀਲ ਕੀਤੀ ਸੀ। ਪੂਰੀ ਕਾਨੂੰਨੀ ਕਾਰਵਾਈ ਕਰਦਿਆਂ ਹੋਇਆ ਅੱਜ ਉਸ ਦੀ ਦੇਹ ਭਾਰਤ ਪਹੁੰਚੀ ਹੈ।
ਵੀਡੀਓ ਲਈ ਕਲਿੱਕ ਕਰੋ -: