ਪੰਜਾਬ ਵਿਚ ਜੇਕਰ ਨਸ਼ੇ ਦੀ ਲਤ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਨਸ਼ੇ ਦੇ ਮਾਮਲੇ ਵਿਚ ਪੰਜਾਬ ਦੇ ਬਾਲਾਤ ਬਹੁਤ ਚੰਗੇ ਨਹੀਂ ਹਨ। ਮਾਮਲਾ ਸੰਗਰੂਰ ਦੇ ਚੀਮਾ ਪਿੰਡ ਦਾ ਹੈ ਜਿਥੋਂ ਦਾ ਇਕ ਬਾਕਸਿੰਗ ਖਿਡਾਰੀ ਨਸ਼ੇ ਦੀ ਓਵਰਡੋਜ਼ ਨਾਲ ਜਾਨ ਗੁਆ ਬੈਠਾ।
ਮ੍ਰਿ.ਤਕ ਦੀ ਪਛਾਣ ਕੁਲਵੀਰ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਉਨ੍ਹਾਂ ਦੇ ਪੁੱਤ ਦੀ ਮੌਤ ਹੋਈ ਹੈ। ਉਸ ਨੂੰ ਖੇਡਾਂ ਵਿਚ ਦਿਲਚਸਪੀ ਸੀ ਪਰ ਉਹ ਗਲਤ ਸੰਗਤ ਵਿਚ ਪੈ ਗਿਆ ਜਿਸ ਕਾਰਨ ਉਸ ਨੇ ਡਰੱਗਸ ਲੈਣਾ ਸ਼ੁਰੂ ਕਰ ਦਿੱਤਾ ਜਿਸ ਦੇ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਨਸ਼ੇ ਦੇ ਓਵਰਡੋਜ਼ ਕਾਰਨ ਹੋਈ ਹੈ। ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਹਨ ਤੇ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਦੂਜੇ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ, ਇਸ ਲਈ ਸਰਕਾਰ ਕੁਝ ਠੋਸ ਕਦਮ ਚੁੱਕੇ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਦੇ ਮਾਫੀਨਾਮੇ ‘ਤੇ ਸੁਪਰੀਮ ਕੋਰਟ ਨੇ ਉਠਾਏ ਸਵਾਲ, ਐਲੋਪੈਥੀ ਡਾਕਟਰਾਂ ਨੂੰ ਵੀ ਸੁਣਾਇਆ
ਦੂਜੇ ਪਾਸੇ ਨੌਜਵਾਨ ਦੀ ਮਾਂ ਨੇ ਵੀ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਥੇ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਇਸ ‘ਤੇ ਠੋਸ ਕਦਮ ਨਹੀਂ ਚੁੱਕ ਰਹੀ ਹੈ। ਸੰਗਰੂਰ ਤੋਂ ਸਾਂਸਦ ਚੋਣਾਂ ਵਿਚ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਖੜ੍ਹੇ ਹੋਏ ਬਲਵਿੰਦਰ ਸੇਖੋਂ ਨੇ ਕਿਹਾ ਕਿ ਇਹ ਦੁਖਦ ਹੈ ਕਿ ਮੌਜੂਦਾ ਸਰਕਾਰ ਹੁਣ ਵੀ ਡਰੱਗਸ ਦੇ ਮੁੱਦੇ ‘ਤੇ ਚਰਚਾ ਕਰ ਰਹੀ ਹੈ। ਉਹ ਇਸ ਮੁੱਦੇ ਦੇ ਨਾਲ ਸੱਤਾ ਵਿਚ ਆਏ ਸੀ ਕਿ ਪੰਜਾਬ ਤੋਂ ਨਸ਼ੇ ਨੂੰ ਖਤਮ ਕਰਨਗੇ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਹਰ ਦਿਨ ਕੋਈ ਨਾ ਕੋਈ ਨੌਜਵਾਨ ਨਸ਼ੇ ਕਾਰਨ ਮਰ ਰਿਹਾ ਹੈ। ਇਹ ਨੌਜਵਾਨ ਜੋ ਚੰਗਾ ਬਾਕਸਰ ਸੀ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ। ਇਹ ਪੰਜਾਬ ਦੇ ਨੌਜਵਾਨਾਂ ‘ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਪੁਲਿਸ ਸਭ ਕੁਝ ਜਾਣਦੇ ਹੋਏ ਕਾਰਵਾਈ ਨਹੀਂ ਕਰਦੀ।
ਵੀਡੀਓ ਲਈ ਕਲਿੱਕ ਕਰੋ -: