ਸੁਲਤਾਨਪੁਰ ਲੋਧੀ ਵਿਖੇ ਡੱਲਾ ਥਾਣਾ ਨੇੜੇ ਦਰਦਨਾਕ ਭਾਣਾ ਵਾਪਰਿਆ ਹੈ। ਪੁੱਤ ਹਮੇਸ਼ਾ ਲਈ ਮਾਪਿਆਂ ਨੂੰ ਅਲਵਿਦਾ ਕਹਿ ਗਿਆ। ਉਹ ਘਰੋਂ ਕਾਲਜ ਗਿਆ ਸੀ ਪਰ ਰਸਤੇ ਵਿਚ ਤੇਜ਼ ਰਫਤਾਰ ਟਿੱਪਰ ਦਾ ਸ਼ਿਕਾਰ ਹੋ ਗਿਆ ਤੇ ਰੱਬ ਨੂੰ ਪਿਆਰਾ ਹੋ ਗਿਆ। ਹਾਦਸੇ ਵਿਚ ਮੋਟਰਸਾਈਕਲ ਦੇ ਪਰਖੱਚੇ ਉਡ ਗਏ।
ਮ੍ਰਿਤਕ ਦੀ ਪਛਾਣ 18 ਸਾਲਾ ਨਵਦੀਪ ਵਜੋਂ ਹੋਈ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਪਿਆਂ ਦਾ ਕਹਿਣਾ ਹੈ ਕਿ ਨਵਦੀਪ ਦੇ ਬਹੁਤ ਸਾਰੇ ਸੁਪਨੇ ਸਨ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਇੰਝ ਇਕੋਦਮ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇਗਾ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦਾ ਵੱਡਾ ਝਟਕਾ! 26 ਹਜ਼ਾਰ ਅਧਿਆਪਕਾਂ ਦੀ ਨੌਕਰੀ ਕੀਤੀ ਰੱਦ, ਤਨਖਾਹ ਵੀ ਕਰਨੀ ਪਵੇਗੀ ਵਾਪਸ
ਦੱਸ ਦੇਈਏ ਕਿ ਨਵਦੀਪ ਦੋਸਤ ਦੇ ਨਾਲ ਕਾਲਜ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਬਾਈਕ ਦੀ ਟਿੱਪਰ ਨਾਲ ਟੱਕਰ ਹੋ ਗਈ। 18 ਸਾਲਾ ਨਵਦੀਪ ਨਰਸਿੰਗ ਕਾਲਜ ਵਿਚ ਨਰਸਿੰਗ ਦੀ ਪੜ੍ਹਾਈ ਕਰ ਰਿਹਾ ਸੀ। 2 ਮਹੀਨੇ ਦੀ ਟ੍ਰੇਨਿੰਗ ਦੇ ਬਾਅਦ ਪਹਿਲੇ ਦਿਨ ਦੋਸਤ ਨਾਲ ਕਾਲਜ ਜਾ ਰਿਹਾ ਸੀ। ਉਹ ਡੱਲਾ ਰੋਡ ‘ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਟਿੱਪਰ ਆ ਗਿਆ ਤੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਹੇਠਾਂ ਡਿੱਗਦੇ ਹੀ ਨਵਦੀਪ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਦੂਜਾ ਦੋਸਤ ਗੰਭੀਰ ਜ਼ਖਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: