ਬਾਰਡਰ ਸਿਕਓਰਿਟੀ ਫੋਰਸ (BSF) ਵੱਲੋਂ ਪੰਜਾਬ ਦੇ ਅੰਮ੍ਰਿਤਸਰ ਬਾਰਡਰ ‘ਤੇ ਸੁੱਟੇ ਗਏ ਇੱਕ ਡਰੋਨ ਦੀ ਸਟੱਡੀ ਨੇ ਦੇਸ਼ ਨੂੰ ਹਿਲਾ ਦਿੱਤਾ ਹੈ। ਦੋ ਮਹੀਨੇ ਬਾਅਦ ਡਰੋਨ ਦੀ ਫਾਰੈਂਸਿਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਸੁੱਟਿਆ ਗਿਆ ਡਰੋਨ ਪਹਿਲਾਂ ਚੀਨ ਵਿੱਚ ਤੇ ਫਿਰ ਪਾਕਿਸਤਾਨ ਵਿੱਚ ਵੀ ਉਡਾਣ ਭਰ ਚੁੱਕਿਆ ਸੀ।
ਗੌਰਤਲਬ ਹੈ ਕਿ BSF ਨੇ 25 ਦਸੰਬਰ ਦੀ ਰਾਤ ਤਕਰੀਬਨ 7.45 ਵਜੇ ਅੰਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਪਿੰਡ ਰਾਜਾਤਾਲ ਵਿੱਚ ਪਾਕਿਸਤਾਨ ਵੱਲੋਂ ਆਏ ਇੱਕ ਡਰੋਨ ਨੂੰ ਸੁੱਟਣ ਵਿੱਚ ਸਫਲਤਾ ਹਾਸਿਲ ਕੀਤੀ ਸੀ। ਇਹ ਇੱਕ ਕਵਾਡਕਾਪਟਰ ਡਰੋਨ ਸੀ। ਡਰੋਨ ਦੀ ਆਵਾਜ਼ ਸੁਣ ਕੇ BSF ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਡਰੋਨ ਵਾਪਸ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ । BSF ਨੇ ਇਸ ਡਰੋਨ ਨੂੰ ਫਾਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ: CM ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ, ਕਾਨੂੰਨ ਵਿਵਸਥਾ ‘ਤੇ ਹੋ ਸਕਦੀ ਹੈ ਚਰਚਾ
ਡਰੋਨ ਦੀ ਫਾਰੈਂਸਿਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ 11 ਜੂਨ 2022 ਨੂੰ ਇਸ ਡਰੋਨ ਨੇ ਚੀਨ ਦੇ ਸ਼ੰਘਾਈ ਦੇ ਫੇਂਗ ਜਿਯਾਨ ਜ਼ਿਲ੍ਹੇ ਵਿੱਚ ਉਡਾਣ ਭਰੀ ਸੀ। ਬਾਅਦ ਵਿੱਚ ਇਸ ਨੇ 24 ਸਤੰਬਰ ਤੋਂ 25 ਦਸੰਬਰ ਤੱਕ ਇਹ ਡਰੋਨ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਤੋਂ 28 ਵਾਰ ਉੱਡਿਆ ਸੀ। BSF ਦੇ ਸਾਬਕਾ ਡਾਇਰੈਕਟਰ ਜਨਰਲ ਪੰਕਜ ਕੁਮਾਰ ਨੇ ਸਰਹੱਦ ‘ਤੇ ਸੁੱਤੇ ਜਾਣ ਵਾਲੇ ਹਰ ਡਰੋਨ ਦੀ ਫਾਰੈਂਸਿਕ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਜਿਸਦੇ ਬਾਅਦ ਤੋਂ BSF ਹਰ ਸੁੱਟੇ ਜਾਣ ਵਾਲੇ ਡਰੋਨ ਦੀ ਜਾਂਚ ਕਰ ਰਿਹਾ ਸੀ। ਜਿਸ ਨਾਲ ਡਰੋਨ ਦੀ ਉਡਾਣ ਦੀਆਂ ਸਥਿਤੀਆਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: