ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਪਾਕਿਸਤਾਨ ਤੋਂ ਘੁਸਪੈਠ ਕਰਨ ਆਏ ਡਰੋਨ ਨੂੰ ਬੀ. ਐੱਸ. ਐੱਫ. ਮਹਿਲਾ ਜਵਾਨਾਂ ਨੇ ਗੋਲੀ ਚਲਾ ਕੇ ਵਾਪਸ ਜਾਣ ਨੂੰ ਮਜ਼ਬੂਰ ਕਰ ਦਿੱਤਾ। ਇਹ ਦਲੇਰ ਕਾਰਵਾਈ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੀਆਂ ਮਹਿਲਾ ਕਾਂਸਟੇਬਲਾਂ ਨੇ ਕੀਤੀ।
ਬੀ. ਐੱਸ. ਐੱਫ. ਦੇ ਉਪ ਮਹਾਨਿਰਦੇਸ਼ਕ ਪ੍ਰਭਾਕਰ ਜੋਸ਼ੀ ਨੇ ਸੋਮਵਾਰ ਨੂੰ ਦੱਸਿਆ ਕਿ ਠੰਡ ਦਾ ਮੌਸਮ ਆਉਂਦੇ ਹੀ ਪਾਕਿਸਤਾਨ ਵੱਲੋਂ ਹਥਿਆਰ ਤੇ ਡਰੱਗਜ਼ ਦੀ ਤਸਕਰੀ ਦੇ ਮਾਮਲੇ ਤੇਜ਼ ਹੋਣ ਲੱਗੇ ਹਨ।
ਇਸ ਤੋਂ ਪਹਿਲਾਂ 18 ਦਸੰਬਰ ਨੂੰ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਤੋਂ ਆਏ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਤਕਰੀਬਨ ਸਾਢੇ 12 ਵਜੇ ਅੰਤਰਰਾਸ਼ਟਰੀ ਸਰਹੱਦ ਕੋਲ ਗੁਰਦਾਸਪੁਰ ਸੈਕਟਰ ਵਿੱਚ ਇਕ ਡਰੋਨ ਦਿਖਾਈ ਦਿੱਤਾ। ਬੀ. ਐੱਸ. ਐੱਫ. ਦੀ ਟੀਮ ਨੂੰ ਕੁਝ ਆਵਾਜ਼ ਸੁਣਾਈ ਦੇਣ ‘ਤੇ ਮਹਿਲਾ ਜਵਾਨਾਂ ਨੇ ਪੰਜ ਰਾਊਂਡ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਪਾਕਿਸਤਾਨ ਦੇ ਇਲਾਕੇ ਵੱਲ ਵਾਪਸ ਮੁੜ ਗਿਆ।
ਵੀਡੀਓ ਲਈ ਕਲਿੱਕ ਕਰੋ -: