ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਆਪਣੀ ਦੋਸਤੀ ਨੂੰ ਲੈ ਕੇ ਕਾਂਗਰਸ ਨੂੰ “ਨਿੱਜੀ ਹਮਲੇ” ਲਈ ਆੜੇ ਹੱਥੀਂ ਲਿਆ ਹੈ ਅਤੇ ਚੇਤਾਵਨੀ ਦਿੱਤੀ ਕਿ ਪਾਰਟੀ ਸੱਤਾ ਲਈ ਦੋਵਾਂ ਦੀ ਲੜਾਈ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਾਥ ਦੇਣ ‘ਤੇ ਪਛਤਾਵੇਗੀ।
ਇੱਕ ਇੰਟਰਵਿਊ ਵਿੱਚ ਜਿਸ ਨੇ ਕੈਪਟਨ ਆਪਣੀ ਪਾਰਟੀ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ, ਉਸ ਵਿੱਚ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੀ ਸੀ ਜਿਸ ਨੇ “ਮੇਰੀ ਪਿੱਠ ਵਿੱਚ ਛੁਰਾ ਮਾਰਿਆ”, ਫਿਰ ਵੀ ਉਹ ਆਪਣੇ ਉੱਤਰਾਧਿਕਾਰੀ, ਪੰਜਾਬ ਦੇ ਪਹਿਲੇ ਅਨੂਸੂਚਿਤ ਜਾਤੀ ਦੇ ਮੁੱਖ ਮੰਤਰੀ ਨੂੰ ਇੱਕ ਕਾਬਿਲ ਆਦਮੀ ਸਮਝਦੇ ਹਨ। ਵਿਧਾਨ ਸਭਾ ਚੋਣਾਂ ਦਾ ਵਿਗੁਲ ਵਜਣ ਤੋਂ ਮਹੀਨੇ ਪਹਿਲਾਂ ਪਟਿਆਲਾ ਦੇ ਤਾਕਤਵਰ ਆਗੂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦਾ “ਲੱਗਭਗ ਸਫਾਇਆ” ਹੋ ਗਿਆ ਹੈ ਅਤੇ ਅਗਲੀ ਵਾਰੀ ਰਾਜਸਥਾਨ ਦੀ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ‘ਤੇ ਤੰਜ ਕਸਦਿਆਂ ਕੈਪਟਨ ਨੇ ਕਿਹਾ, “ਮੈਂ ਸੋਚਿਆ ਕਿ ਸੋਨੀਆ ਗਾਂਧੀ ਮੇਰੇ ਬਾਰੇ ਸਭ ਕੁੱਝ ਜਾਣਦੀ ਹੈ ਪਰ ਉਨ੍ਹਾਂ ਕੋਲ ਹੁਣ ਜ਼ਿਆਦਾ ਕੁਝ ਨਹੀਂ ਹੈ, ਉਨ੍ਹਾਂ ਦੇ ਬੱਚੇ ਸ਼ੋਅ ਚਲਾ ਰਹੇ ਹਨ।” ਉਨ੍ਹਾਂ ਕਿਹਾ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਚੁਣਨ ‘ਤੇ ਪਛਤਾਏਗੀ।
ਸਿੱਧੂ ਖਿਲਾਫ ਹਮਲਾ ਬੋਲਦੇ ਹੋਏ ਕੈਪਟਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਕ੍ਰਿਕਟ ਦੇ ਦਿਨਾਂ ‘ਤੇ ਵੀ ਸਵਾਲ ਚੁੱਕੇ ਹਨ, ਖਾਸ ਤੌਰ ‘ਤੇ 1996 ਦੀ ਘਟਨਾ ਬਾਰੇ, ਜਦੋਂ ਓਪਨਰ ਸਿੱਧੂ ਨੇ ਉਸ ਸਮੇਂ ਦੇ ਕਪਤਾਨ ਮੁਹੰਮਦ ਅਜ਼ਹਰਦੁਦੀਨ ਨਾਲ ਮਤਭੇਦਾਂ ਕਾਰਨ ਭਾਰਤ ਦੇ ਇੰਗਲੈਂਡ ਦੌਰੇ ਤੋਂ ਵਾਕਆਊਟ ਕਰ ਦਿੱਤਾ ਸੀ। ਕੈਪਟਨ ਨੇ ਕਿਹਾ, “ਉਹ ਮੁਹੰਮਦ ਅਜ਼ਹਰੂਦੀਨ ਨਾਲ ਲੜਿਆ ਅਤੇ ਬੱਲੇਬਾਜ਼ੀ ਛੱਡ ਦਿੱਤੀ, ਮੈਂ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ।” ਕੈਪਟਨ ਨੇ ਸਿੱਧੂ ਦੇ ਭਾਜਪਾ ਵਿਚਲੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਉਦੋਂ ਵੀ ਮੰਤਰੀ ਮੰਡਲ ਨੂੰ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ। “ਅਰੁਣ ਜੇਤਲੀ ਨੇ ਸਿੱਧੂ ਨੂੰ ਭਾਜਪਾ ਵਿੱਚ ਪ੍ਰਮੋਟ ਕੀਤਾ ਪਰ ਸਿੱਧੂ ਨੇ ਉਨ੍ਹਾਂ ਦਾ ਵੀ ਵਿਰੋਧ ਕੀਤਾ। ਸਿੱਧੂ ਨੇ ਆਪਣੇ ਮੰਤਰਾਲੇ ਵਿੱਚ ਕਦੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਦੇ ਮੰਤਰਾਲੇ ਦੀਆਂ ਫਾਈਲਾਂ ਸੱਤ-ਸੱਤ ਮਹੀਨਿਆਂ ਤੋਂ ਲਟਕੀਆਂ ਰਹਿੰਦੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: