ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਚੋਣ ਜ਼ਾਬਤਾ ਲੱਗਣ ਨੂੰ ਕੁਝ ਦਿਨ ਬਾਕੀ ਰਹਿ ਗਏ ਹਨ, ਉੱਥੇ ਹੀ ਹੁਣ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸੇ ਤਹਿਤ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਟਿਫਿਨ ਵਿੱਚੋਂ ਪਰੌਂਠੇ ਦੀ ਥਾਂ ਬੰਬ ਮਿਲ ਰਹੇ ਨੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਵੱਡੀ ਗਿਣਤੀ ‘ਚ ਹਥਿਆਰ ਭੇਜੇ ਜਾ ਰਹੇ ਨੇ ਪਰ ਸਰਕਾਰ ਕਹਿ ਰਹੀ ਹੈ ਕਿ ਕੁਝ ਵੀ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਰਕਾਰ ਦਾ ਕੰਮ ਸੂਬੇ ਦੀ ਸੁਰੱਖਿਆ ਕਰਨਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਜੇਕਰ ਕਿਸੇ ਨੂੰ ਵੀ ਕੀਤੇ ਕਿਸੇ ਗੜਬੜ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਉਸਦੀ ਜਾਣਕਾਰੀ ਅਧਕਾਰੀਆਂ ਨਾਲ ਸਾਂਝੀ ਕਰਨ। ਪਰ ਸਰਕਾਰ ਉਲਟਾ ਕਹਿ ਰਹੀ ਹੈ ਕਿ ਸਭ ਕੁੱਝ ਠੀਕ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਸੁਰੱਖਿਆ, ਸਿੱਖਿਆ ਅਤੇ ਕਿਸਾਨਾਂ ਦੇ ਵੱਲ ਇੱਕ ਨਵੀ ਸਰਕਾਰ ਹੀ ਧਿਆਨ ਦੇ ਸਕਦੀ ਹੈ, ਕਿਉਂਕ ਕਾਂਗਰਸ ਤਾ ਸਿਰਫ ਆਪਣੀਆਂ ਕੁਰਸੀਆਂ ਫੜੀ ਬੈਠੀ ਹੈ। ਉਨ੍ਹਾਂ ਕਿਹਾ ਕਿ ਸਿਰਫ 10 ਕੁ ਦਿਨ ਹੋਰ ਹੈ ਫਿਰ ਲੋਕਾਂ ਨੇ ਇੰਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ ਕਿ ਲੋਕ ਕੀ ਚਾਹੁੰਦੇ ਨੇ। ਇਹ ਗੱਲਾਂ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਕਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: