ਦੇਰ ਰਾਤ ਫਤਿਹਗੜ੍ਹ ਸਾਹਿਬ ਵਿਚ ਸਰਹਿੰਦ ਤੋਂ ਲੰਘਦੀ ਭਾਖੜਾ ਨਹਿਰ ਵਿਚ ਕਾਰ ਡਿੱਗ ਗਈ। ਸਰਹਿੰਦ ਫਲੋਟਿੰਗ ਕੋਲ ਇਹ ਹਾਦਸਾ ਵਾਪਰਿਆ ਜਿਸ ਦੇ ਬਾਅਦ ਗੋਤਾਖੋਰ ਬਚਾਅ ਕੰਮਾਂ ਵਿਚ ਲੱਗ ਗਏ। ਕਾਰ ਦਾ ਪਤਾ ਚੱਲ ਗਿਆ ਹੈ ਪਰ ਅਜੇ ਚਾਲਕ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ 1 ਮਈ ਤੋਂ ਆਨਲਾਈਨ ਹੋਵੇਗੀ ਪਾਰਕਿੰਗ ਫੀਸ, QR ਕੋਡ ਸਕੈਨ ਕਰਕੇ ਹੋਵੇਗਾ ਭੁਗਤਾਨ
ਬੀਤੀ ਰਾਤ ਮੰਡੀ ਗੋਬਿੰਦਗੜ੍ਹ ਦਾ ਇਕ ਵਿਅਕਤੀ ਕਾਰ ਸਣੇ ਗੱਡੀ ਵਿਚ ਡਿੱਗ ਗਿਆ। ਇਹ ਵਿਅਕਤੀ ਫਲੋਟਿੰਗ ਕੋਲ ਕੱਚੇ ਰਸਤੇ ਤੋਂ ਕਾਰ ਲੈ ਕੇ ਕਿਉਂ ਆਇਆ ਤੇ ਕਾਰ ਕਿਵੇਂ ਨਹਿਰ ਵਿਚ ਡਿੱਗੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਲਗਭਗ ਤਿੰਨ ਕਿਲੋਮੀਟਰ ਦੂਰ ਗੱਡੀ ਮਿਲ ਗਈ ਹੈ। ਗੋਤਾਖੋਰ ਗੱਡੀ ਨੂੰ ਕੱਢਣ ਵਿਚ ਲੱਗੇ ਹੋਏ ਹਨ। ਚਾਲਕ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: