ਪੰਜਾਬ ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਵਧਾ ਦਿੱਤੀ ਹੈ। ਡੀ. ਸੀ. ਰੇਟ 415 ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਹ ਫੈਸਲਾ ਉਦੋਂ ਕੀਤਾ ਹੈ ਜਦੋਂ ਪਿਛਲੇ ਦਿਨੀਂ ਦਿੱਲੀ ਦੀ ਆਪ ਸਰਕਾਰ ਨੇ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕੀਤਾ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਡੀ. ਸੀ. ਰੇਟ ਘੱਟ ਹੈ। ਇਸ ਲਈ 415 ਰੁਪਏ ਘੱਟੋ-ਘੱਟ ਮਜ਼ਦੂਰੀ ਨੂੰ 1 ਮਾਰਚ 2020 ਤੋਂ ਵਧਾਇਆ ਜਾ ਰਿਹਾ ਹੈ। ਇਸ ਨਾਲ ਪਿਛਲੇ ਬਕਾਏ ਮਿਲਣਗੇ ਅਤੇ ਅੱਗੇ ਵੀ ਇਹੀ ਰੇਟ ਰਹੇਗਾ। ਇਹ ਸਰਕਾਰੀ ਅਤੇ ਨਾਲ ਪ੍ਰਾਈਵੇਟ ‘ਤੇ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਅੱਗੇ ਝੁਕੀ ਚੰਨੀ ਸਰਕਾਰ, ਏ. ਜੀ. ਦਾ ਅਸਤੀਫਾ ਮਨਜ਼ੂਰ ਕਰਨ ਦਾ ਕੀਤਾ ਵੱਡਾ ਫ਼ੈਸਲਾ
ਸੀ. ਐੱਮ. ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਸਟੇਜ ਸਾਂਝੀ ਕੀਤੀ। ਪਿਛਲੇ ਹੀ ਦਿਨ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋਹਾਂ ਵਿਚਕਾਰ ਗੱਲਬਾਤ ਹੋਈ ਸੀ। ਇਸ ਦੌਰਾਨ ਖ਼ਬਰ ਸੀ ਕਿ ਏ. ਜੀ. ਤੇ ਡੀ. ਜੀ. ਪੀ. ਨੂੰ ਬਦਲਣ ਦਾ ਐਲਾਨ ਕੈਬਨਿਟ ਮੀਟਿੰਗ ਪਿੱਛੋਂ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: