ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਜਾਰੀ ਹੈ। ਜਿੱਥੇ ਪਹਿਲਾ ਕੈਪਟਨ ਤੇ ਨਵਜੋਤ ਸਿੱਧੂ ਇੱਕ ਦੂਜੇ ਦੇ ਖਿਲਾਫ ਖੜ੍ਹੇ ਸਨ, ਉੱਥੇ ਹੀ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀਆਂ ਦੂਰੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਬੀਤੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਦਾ ਵਿਆਹ ਸੀ ਅਤੇ ਇਸ ਦੌਰਾਨ ਕਾਂਗਰਸ ਦੀਆਂ ਕਈ ਵੱਡੀਆਂ ਹਸਤੀਆਂ ਵੀ ਮੌਜੂਦ ਸਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਦੋ ਵੱਡੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਗਾਇਬ ਸਨ। ਜਿੱਥੇ ਮੁੱਖ ਮੰਤਰੀ ਦੇ ਬੇਟੇ ਦਾ ਸਾਦਾ ਵਿਆਹ ਖਬਰਾਂ ਦੀਆ ਸੁਰਖੀਆਂ ‘ਚ ਬਣਿਆ ਹੋਇਆ ਸੀ, ਉੱਥੇ ਹੀ ਇੰਨ੍ਹਾਂ ਵੱਡੇ ਆਗੂਆਂ ਦਾ ਨਾ ਪਹੁੰਚਣਾ ਵੀ ਚਰਚਾ ਦਾ ਵਿਸ਼ਾ ਬਣ ਗਿਆ। ਖਾਸ ਤੌਰ ‘ਤੇ ਨਵਜੋਤ ਸਿੱਧੂ ਦੇ ਨਾ ਪਹੁੰਚਣ ਕਾਰਨ ਕਈ ਤਰਾਂ ਦੇ ਕਿਆਸ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿੱਚ ਬਿਜਲੀ ਕੱਟਾਂ ਵਿਰੁੱਧ ਗੁੱਸਾ, ਜਲੰਧਰ ‘ਚ ਦਿੱਲੀ ਨੈਸ਼ਨਲ ਹਾਈਵੇ ਜਾਮ ਕਰਨਗੇ ਕਿਸਾਨ
ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਵੀ ਵਿਆਹ ਤੋਂ ਦੂਰ ਰਹੇ ਹਨ। ਵਿਆਹ ਤੋਂ ਬਾਅਦ ਕਾਂਗਰਸ ਦੀ ਅਗਲੀ ਰਣਨੀਤੀ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਕਾਂਗਰਸ ‘ਚ ਇੱਕ ਵਾਰ ਫਿਰ ਤਿੰਨ ਮਹੀਨੇ ਪਹਿਲਾਂ ਵਰਗੇ ਹਾਲਾਤ ਤਾ ਨਹੀਂ ਬਣਨ ਜਾ ਰਹੇ ਹਨ। ਇਸ ਦਾ ਇੱਕ ਕਾਰਨ ਲਖੀਮਪੁਰ ਲਈ ਰਵਾਨਾ ਹੋਣ ਸਮੇਂ ਸਾਹਮਣੇ ਆਈ ਸਿੱਧੂ ਦੀ ਇੱਕ ਵੀਡੀਓ ਨੂੰ ਵੀ ਮੰਨਿਆ ਜਾ ਰਿਹਾ ਹੈ। ਦਰਅਸਲ ਸਾਹਮਣੇ ਆਈ ਵੀਡੀਓ ‘ਚ ਨਵਜੋਤ ਸਿੱਧੂ ਲਖੀਮਪੁਰ ਜਾਣ ਤੋਂ ਪਹਿਲਾ ਕੁੱਝ ਅਪਸ਼ਬਦ ਬੋਲ ਰਹੇ ਸਨ। ਇਸ ਵੀਡੀਓ ਦੀ ਵੀ ਕਾਫੀ ਚਰਚਾ ਹੋਈ ਸੀ। ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ‘ਤੇ ਸਿੱਧੂ ਨੀ ਨਿਸ਼ਾਨੇ ‘ਤੇ ਲਿਆ ਸੀ। ਉੱਥੇ ਹੀ ਹੁਣ ਸਿੱਧੂ ਦਾ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ‘ਚ ਸ਼ਾਮਿਲ ਨਾ ਹੋਣਾ ਵੀ ਕਈ ਵਾਲ ਖੜ੍ਹੇ ਕਰ ਰਿਹਾ ਹੈ। ਬੀਤੇ ਦਿਨ ਨਵਜੋਤ ਸਿੱਧੂ ਅਤੇ ਵਿਜੈਇੰਦਰ ਸਿਗਲਾ ਵੈਸ਼ਨੋ ਦੇਵੀ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਗਏ ਸਨ। ਇੱਕ ਪਾਸੇ ਮੁੱਖ ਮੰਤਰੀ ਦੇ ਬੇਟੇ ਦੇ ਵਿਆਹ ਦੀ ਫੋਟੋ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ ਅਤੇ ਦੂਜੇ ਪਾਸੇ ਸਿੱਧੂ ਅਤੇ ਸਿੰਗਲਾ ਦੀ ਵੈਸ਼ਨੋ ਦੇਵੀ ਮਾਤਾ ਮੰਦਰ ਦੀ ਫੋਟੋ ਵਾਇਰਲ ਹੋ ਰਹੀ ਹੈ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food