ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਆਪਣੀ 70 ਦਿਨਾਂ ਦੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਆਪਣੇ ਐਲਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਨਵਜੋਤ ਸਿੱਧੂ ਬਾਰੇ ਬੋਲਦਿਆਂ ਨੂੰ ਕਿਹਾ ਕਿ ਉਹ ਮੇਰਾ ਵੱਡਾ ਭਰਾ ਹੈ। ਉਹ ਸਾਡੀ ਪਾਰਟੀ ਦਾ ਮੁਖੀ ਹੈ। ਅਸੀਂ ਦੋਵੇਂ ਪਾਰਟੀ ਦੇ ਅਧੀਨ ਕੰਮ ਕਰਦੇ ਹਾਂ। ਪਾਰਟੀ ਜੋ ਵੀ ਕਹੇਗੀ, ਉਹ ਕਰਨਗੇ। ਕੰਮ ਨਾ ਹੋਣ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਂ ਸਭ ਕੁੱਝ ਦਿਖਾ ਦਿੱਤਾ ਹੈ। ਇਸ ਨਾਲ ਨਵਜੋਤ ਸਿੱਧੂ ਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਸਰਕਾਰ ਕੀ ਕਰ ਰਹੀ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਐਲਾਨਜੀਤ ਕਹਿ ਰਹੇ ਹਨ ਪਰ ਉਹ ਵਿਸ਼ਵਾਸਜੀਤ ਹਨ। ਇਹ ਚੰਨੀ ਨਹੀਂ ਚੰਗੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੈਨੂੰ 1000 ਬਿੱਲ ਦਿਖਾਉਣ ਲਈ ਕਿਹਾ ਸੀ। ਪੰਜਾਬ ਵਿੱਚ 20 ਲੱਖ ਲੋਕਾਂ ਦੇ ਬਿੱਲ ਜ਼ੀਰੋ ਆਏ ਹਨ। ਜੇ ਮੈਂ ਚਾਹੁੰਦਾ ਤਾਂ ਮੈਂ ਵੀ ਲੈ ਕੇ ਆ ਜਾਂਦਾ। ਮੈਂ ਕੁੱਝ ਲੈ ਕੇ ਆਇਆ ਹਾਂ। ਜੇ ਕੋਈ ਆ ਕੇ ਵੇਖਣਾ ਚਾਹੇ ਤਾਂ ਦੇਖ ਸਕਦਾ ਹੈ। ਸੀਐਮ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਬਾਰੇ ਨਹੀਂ ਪਤਾ, ਉਹ ਮੈਨੂੰ ਫਰਜ਼ੀ ਕਹਿੰਦੇ ਹਨ। ਪਰ ਜੋ ਮੈਂ ਕਹਿੰਦਾ ਹਾਂ ਉਹ ਕਾਨੂੰਨ ਬਣ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: