ਇਸ ਸਮੇਂ ਇੱਕ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ‘ਚ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਦੀ ਜਾਣਕਰੀ ਸਾਹਮਣੇ ਆਈ ਹੈ।
ਇਸ ਲਾਪਰਵਾਹੀ ਦੀ ਗਾਜ ਇੱਕ ਇੰਸਪੈਕਟਰ ਸੁਖਬੀਰ ਸਿੰਘ ‘ਤੇ ਡਿੱਗੀ ਹੈ। CM ਦੀ ਸੁਰੱਖਿਆ ‘ਚ ਲਾਪਰਵਾਹੀ ਵਰਤਣ ਕਾਰਨ ਇੰਸਪੈਕਟਰ ਸੁਖਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੇਡੀ ਸੰਗੀਤ ਵਾਲੇ ਦਿਨ 3 ਮੁਲਾਜ਼ਮ ਬਿਨਾਂ ਵਰਦੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਘੁੰਮਦੇ ਵੇਖੇ ਗਏ ਸਨ। ਇਸੇ ਕਾਰਨ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : BSF ਦਾ ਅਧਿਕਾਰ ਵਧਣ ‘ਤੇ CM ਚੰਨੀ ‘ਤੇ ਭੜਕੇ ਸੁਨੀਲ ਜਾਖੜ, ਕਿਹਾ- ਅੱਧਾ ਪੰਜਾਬ ਕਰ ‘ਤਾ ਕੇਂਦਰ ਹਵਾਲੇ
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਬੀਤੀ 10 ਤਰੀਕ ਨੂੰ ਹੋਇਆ ਸੀ। ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਪਿੰਡ ਅਮਲਾ ਦੀ ਰਹਿਣ ਵਾਲੀ ਸਿਮਰਨਧੀਰ ਕੌਰ ਨਾਲ ਹੋਇਆ ਹੈ। ਉਨ੍ਹਾਂ ਦਾ ਵਿਆਹ ਮੋਹਾਲੀ ਦੇ ਫੇਜ 3ਬੀ 1 ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਵਿੱਚ ਹੋਇਆ ਸੀ। ਮੁੱਖ ਮੰਤਰੀ ਦੇ ਮੁੰਡੇ ਦਾ ਵਿਆਹ ਹੋਣ ਦੇ ਬਾਵਜੂਦ ਇਹ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਨੇਪਰ੍ਹੇ ਚੜ੍ਹਿਆ। ਕੋਈ ਵੀ ਵੱਡਾ ਪ੍ਰੋਗਰਾਮ ਨਹੀਂ ਸੀ। ਹਾਲਾਂਕਿ ਕਾਂਗਰਸ ਕੈਬਨਿਟ ਮੰਤਰੀ, ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਜ਼ਰੂਰ ਹਾਜ਼ਰ ਹੋਏ ਸਨ।