ਪੰਜਾਬ ਦੇ ਡਿਪਟੀ CM ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਕ ਨਾਕੇ ‘ਤੇ ਰੁਕ ਕੇ ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਡਿਪਟੀ CM ਨੇ ਜਲੰਧਰ-ਲੁਧਿਆਣਾ ਸਰਹੱਦ ‘ਤੇ ਫਿਲੌਰ ਦੇ ਪੁਲਿਸ ਥਾਣੇ ‘ਚ ਤਾਇਨਾਤ ਤਿੰਨ ਏ. ਐੱਸ. ਆਈਜ਼ ਨੂੰ ਡਿਊਟੀ ਵਿਚ ਕੁਤਾਹੀ ਵਰਤਣ ਦੇ ਮਾਮਲੇ ਵਿਚ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਇਸ ਤੋਂ ਬਾਅਦ ਸਸਪੈਂਡ ਕੀਤੇ ਮੁਲਾਜ਼ਮ ਨੇ ਮੀਡੀਆ ਸਾਹਮਣੇ ਆ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸਸਪੈਂਡ ASI ਨੇ ਦਾਅਵਾ ਕੀਤਾ ਕਿ ਉਹ ਆਪਣੀ ਡਿਊਟੀ ‘ਤੇ ਮੌਜੂਦ ਸੀ ਅਤੇ ਬਿਨਾਂ ਕਿਸੇ ਕਾਰਨ ਦੇ ਉਸ ਨੂੰ ਸਸਪੈਂਡ ਕੀਤਾ ਗਿਆ ਹੈ।
ASI ਨੇ ਕਿਹਾ ਕਿ ਉਹ ਸ਼ੂਗਰ ਦਾ ਮਰੀਜ਼ ਹੈ ਅਤੇ ਜਿਸ ਸਮੇਂ ਡਿਪਟੀ CM ਇੱਥੇ ਪਹੁੰਚੇ ਸੀ ਮੈ ਉਸ ਸਮੇ ਵਾਸ਼ਰੂਮ ਗਿਆ ਸੀ ਅਤੇ ਡਿਪਟੀ CM ਦਾ ਕਾਫਲਾ ਰੁਕਦਾ ਵੇਖ ਤੁਰੰਤ ਵਾਪਿਸ ਆ ਗਿਆ ਪਰ ਡਿਪਟੀ CM ਨੇ ਮੈਨੂੰ ਸਸਪੈਂਡ ਕਰ ਦਿੱਤਾ। ASI ਨੇ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ASI ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਦੇਖੋ ਵੀਡੀਓ – ਜਿਸ ਥਾਣੇਦਾਰ ਨੂੰ ਡਿਪਟੀ CM ਰੰਧਾਵਾ ਨੇ ਕੀਤਾ ਸਸਪੈਂਡ ਉਹ ਆ ਗਿਆ ਮੀਡੀਆ ਸਾਹਮਣੇ ਕਹਿੰਦੇ …
ਦਰਅਸਲ, ਰੰਧਾਵਾ ਫਿਲੌਰ ਨੇੜਿਓਂ ਲੰਘ ਰਹੇ ਸੀ। ਇਸ ਦੌਰਾਨ ਉਥੇ ਪੱਕੇ ਨਾਕੇ ’ਤੇ ਕੋਈ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਾਫਲੇ ਨੂੰ ਰੋਕ ਕੇ ਚੌਕੀ ‘ਤੇ ਚੈਕਿੰਗ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇੱਥੇ ਤਾਇਨਾਤ ਪੁਲਿਸ ਮੁਲਾਜ਼ਮ ਨਾਕੇ ਦੇ ਕੋਲ ਕਮਰੇ ਵਿੱਚ ਪਏ ਸਨ। ਇਹ ਦੇਖ ਕੇ ਉਹ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਸਿੱਧਾ ਡੀਜੀਪੀ ਨੂੰ ਫੋਨ ਕਰ ਦਿੱਤਾ। ਉਨ੍ਹਾਂ ਵੱਲੋਂ ਫ਼ੋਨ ‘ਤੇ ਹੀ ਆਦੇਸ਼ ਦਿੱਤੇ ਗਏ ਕਿ ਤਿੰਨਾਂ ਮੁਲਾਜਮਾ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਰੰਧਾਵਾ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੁਲਿਸ ਨੂੰ ਰਾਹਗੀਰਾਂ ਦੀ ਸੁਰੱਖਿਆ ਲਈ ਹਾਈ ਅਲਰਟ ‘ਤੇ ਰਹਿਣਾ ਚਾਹੀਦਾ ਹੈ। ਪੁਲਿਸ ਮੁਲਾਜ਼ਮ ਨਾਕਾ ਖਾਲੀ ਹੋਣ ਦੇ ਕਾਰਨ ਦਾ ਸਪੱਸ਼ਟੀਕਰਨ ਨਹੀਂ ਦੇ ਸਕੇ, ਜਿਸ ਪਿੱਛੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਰੰਧਾਵਾ ਪੁਲਿਸ ਦੇ ਮੁੱਖ ਦਫ਼ਤਰ ਦਾ ਵੀ ਦੌਰਾ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: