ਪੰਜਾਬ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਰੇਤਾ ਸਸਤੀ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਸੀ. ਐੱਮ. ਚੰਨੀ ਸਰਕਾਰ ਨੇ ਜ਼ਮੀਂਦਾਰਾਂ ਨੂੰ ਖੇਤ ਵਿੱਚੋਂ 3 ਫੁੱਟ ਤੁੱਕ ਮਿੱਟੀ ਚੁਕਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਕੋਈ ਪੈਸਾ ਨਹੀਂ ਲੱਗੇਗਾ। ਸੀ. ਐੱਮ. ਚੰਨੀ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਤੰਗ ਨਹੀਂ ਕਰੂਗਾ।
ਸੀ. ਐੱਮ. ਚੰਨੀ ਨੇ ਕਿਹਾ ਕਿ ਜ਼ਮੀਨ ਮਾਲਕ ਬਿਨਾਂ ਕਿਸੇ ਡਰ 3 ਫੁੱਟ ਤੱਕ ਰੇਤਾ ਖੇਤਾਂ ਵਿੱਚੋਂ ਕਢਾ ਸਕਣਗੇ। ਇਸ ਦੇ ਨਾਲ ਹੀ ਸਰਕਾਰ ਨੇ ਰੇਤੇ ਦਾ ਰੇਟ 9 ਰੁਪਏ ਪ੍ਰਤੀ ਫੁੱਟ ਤੋਂ ਘਟਾ ਕੇ 5 ਰੁਪਏ 50 ਪੈਸੇ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਇਸ ਤੋਂ ਕੋਈ ਵਾਧੂ ਪੈਸਾ ਨਹੀਂ ਲੈ ਸਕਦਾ ਅਤੇ ਆਉਣ ਵਾਲੇ ਦਿਨਾਂ ਵਿੱਚ ਰੇਤਾ ਦਾ ਰੇਟ ਹੋਰ ਘੱਟ ਕਰ ਦਿੱਤਾ ਜਾਵੇਗਾ। ਇਸ ਵਿੱਚ ਜ਼ਮੀਨ ਮਾਲਕ ਦਾ ਰੇਟ, ਖੁਦਾਈ ਅਤੇ ਭਰਵਾਈ ਵੀ ਸ਼ਾਮਲ ਹੈ। ਰਸਤਾ ਠੇਕੇਦਾਰ ਬਣਾ ਕੇ ਦੇਵੇਗਾ। ਸੀ. ਐੱਮ. ਨੇ ਕਿਹਾ ਕਿ ਉਨ੍ਹਾਂ ਨੇ ਡੀ. ਸੀ. ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਕਿਹਾ ਸੀ ਕਿ ਜਾਂ ਤਾਂ ਰੇਤਾ ਸਸਤਾ ਹੋਵੇਗਾ ਜਾਂ ਮੈਂ ਨਹੀਂ ਰਹੂੰਗਾ। ਇਸ ਲਈ ਰੇਟ ਘਟਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਦਾ ਤੋਹਫ਼ਾ, ਸਰਕਾਰ ਨੇ 5.50 ਰੁਪਏ ਪ੍ਰਤੀ ਫੁੱਟ ਕੀਤਾ ਰੇਟ
ਸੀ. ਐੱਮ. ਚੰਨੀ ਨੇ ਕਿਹਾ ਕਿ ਜ਼ਮੀਂਦਾਰ ਬਿਨਾਂ ਡਰੇ ਖੇਤ ਵਿੱਚੋਂ 3 ਫੁੱਟ ਤੱਕ ਮਿੱਟੀਚੁਕਵਾ ਸਕਦਾ ਹੈ ਅਤੇ ਜੇ ਕੋਈ ਤੰਗ ਕਰੇਗਾ ਤਾਂ ਮੈਂ ਜ਼ਿੰਮੇਵਾਰ ਹੋਵਾਂਗਾ। ਗੌਰਤਲਬ ਹੈ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਵੱਡੇ ਫੈਸਲੇ ਇਕੱਠੇ ਲਏ ਗਏ ਹਨ। ਸਰਕਾਰ ਨੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਜਾਣਕਾਰੀ ਜਲਦ ਵਿਧਾਨ ਸਭਾ ਵਿੱਚ ਬਿੱਲ ਰਾਹੀਂ ਦਿੱਤੀ ਜਾਵੇਗੀ। ਇਸ ਮਗਰੋਂ ਹੀ ਇਹ ਪਤਾ ਲੱਗੇਗਾ ਕਿਹੜੇ-ਕਿਹੜੇ ਕੱਚੇ ਮੁਲਾਜ਼ਮ ਪੱਕੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: