kazi rasheed masood passed away: ਸਹਾਰਨਪੁਰ: ਸੋਮਵਾਰ ਨੂੰ 73 ਸਾਲਾਂ ਦੇ ਸਾਬਕਾ ਕੇਂਦਰੀ ਮੰਤਰੀ ਕਾਜ਼ੀ ਰਾਸ਼ਿਦ ਮਸੂਦ ਦਾ ਦੇਹਾਂਤ ਹੋ ਗਿਆ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ, ਮਸੂਦ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਹ ਠੀਕ ਵੀ ਹੋ ਗਏ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਗਈ। ਸਾਬਕਾ ਵਿਧਾਇਕ ਇਮਰਾਨ ਮਸੂਦ, ਕਾਜ਼ੀ ਰਾਸ਼ਿਦ ਮਸੂਦ ਦੇ ਭਤੀਜੇ ਨੇ ਕਿਹਾ ਕਿ ਉਹ ਦਿੱਲੀ ਵਿੱਚ ਇਲਾਜ ਤੋਂ ਬਾਅਦ ਸਹਾਰਨਪੁਰ ਵਾਪਿਸ ਪਰਤ ਆਏ ਸੀ ਪਰ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਉਨ੍ਹਾਂ ਨੂੰ ਰੁੜਕੀ ਦੇ ਇੱਕ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਸੋਮਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਮਸੂਦ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹੇ ਹਨ। ਮਸੂਦ ਨੇ 1989 ਵਿੱਚ ਲੋਕ ਸਭਾ ਚੋਣ ਵਿੱਚ ਜਨਤਾ ਦਲ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਸ ਸਮੇਂ ਦੀ ਸਰਕਾਰ ਵਿੱਚ ਕੇਂਦਰੀ ਸਿਹਤ ਰਾਜ ਮੰਤਰੀ ਰਹੇ ਸੀ।
Home ਖ਼ਬਰਾਂ ਪੰਜਾਬ ਕਾਂਗਰਸ ਪਾਰਟੀ ਪੰਜਾਬ ਸਾਬਕਾ ਕੇਂਦਰੀ ਮੰਤਰੀ ਕਾਜ਼ੀ ਰਾਸ਼ਿਦ ਮਸੂਦ ਦਾ ਦੇਹਾਂਤ, ਕੁੱਝ ਸਮਾਂ ਪਹਿਲਾ ਦਿੱਤੀ ਸੀ ਕੋਰੋਨਾ ਮਾਤ
ਸਾਬਕਾ ਕੇਂਦਰੀ ਮੰਤਰੀ ਕਾਜ਼ੀ ਰਾਸ਼ਿਦ ਮਸੂਦ ਦਾ ਦੇਹਾਂਤ, ਕੁੱਝ ਸਮਾਂ ਪਹਿਲਾ ਦਿੱਤੀ ਸੀ ਕੋਰੋਨਾ ਮਾਤ
Oct 05, 2020 3:45 pm
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .