Khushboo Sundar resigns from Congress: ਅਭਿਨੇਤਰੀ ਤੋਂ ਸਿਆਸਤਦਾਨ ਬਣੀ ਖੁਸ਼ਬੂ ਸੁੰਦਰ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਖੁਸ਼ਬੂ ਸੁੰਦਰ ਨੇ ਪਾਰਟੀ ਵਿੱਚ ਵੱਡੇ ਪੱਧਰ ‘ਤੇ ਬੈਠੇ ਲੋਕਾਂ ‘ਤੇ ਦੋਸ਼ ਲਗਾਏ ਹਨ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੁਸ਼ਬੂ ਸੁੰਦਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋ ਸਕਦੀ ਹੈ। ਹਾਲਾਂਕਿ ਖੁਸ਼ਬੂ ਸੁੰਦਰ ਨੇ ਅਜਿਹੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਉਹ ਐਤਵਾਰ ਨੂੰ ਦਿੱਲੀ ਲਈ ਰਵਾਨਾ ਹੋ ਗਈ। ਸੋਮਵਾਰ ਨੂੰ ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫ਼ੇ ਵਿੱਚ ਖੁਸ਼ਬੂ ਸੁੰਦਰ ਨੇ ਕਿਹਾ ਕਿ ਵੱਡੇ ਅਹੁਦਿਆਂ ‘ਤੇ ਬੈਠੇ ਕੁੱਝ ਲੋਕਾਂ ਦਾ ਜ਼ਮੀਨੀ ਪੱਧਰ ਨਾਲ ਕੋਈ ਸਬੰਧ ਨਹੀਂ ਹੈ ਜਾਂ ਉਨ੍ਹਾਂ ਨੂੰ ਨਹੀਂ ਪਤਾ ਕਿ ਪਾਰਟੀ ਦੀ ਅਸਲ ਸਥਿਤੀ ਕੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਖੁਸ਼ਬੂ ਸੁੰਦਰ ਕਈ ਪਾਰਟੀਆਂ ਨਾਲ ਜੁੜੀ ਰਹੀ ਹੈ। ਉਹ 2010 ਵਿੱਚ ਡੀਐਮਕੇ ਵਿੱਚ ਸ਼ਾਮਿਲ ਹੋਈ ਸੀ, ਜਦੋਂ ਡੀਐਮਕੇ ਸੱਤਾ ਵਿੱਚ ਸੀ। ਹਾਲਾਂਕਿ, ਚਾਰ ਸਾਲ ਬਾਅਦ, ਜਦੋਂ ਖੁਸ਼ਬੂ ਸੁੰਦਰ ਨੇ ਡੀਐਮਕੇ ਨੂੰ ਛੱਡਿਆ ਤਾਂ ਇਹ ਕਿਹਾ ਜਾਂਦਾ ਸੀ ਕਿ ਸਖਤ ਮਿਹਨਤ ਡੀਐਮਕੇ ਲਈ ਇੱਕ ਤਰਫਾ ਰਸਤਾ ਸੀ। ਇਸੇ ਸਾਲ 2014 ਵਿੱਚ ਖੁਸ਼ਬੂ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ। ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖੁਸ਼ਬੂ ਸੁੰਦਰ ਨੇ ਕਿਹਾ ਸੀ ਕਿ ਮੈਨੂੰ ਲਗਦਾ ਹੈ ਕਿ ਮੈਂ ਘਰ ਵਿੱਚ ਹਾਂ। ਕਾਂਗਰਸ ਇੱਕੋ ਇੱਕ ਪਾਰਟੀ ਹੈ ਜੋ ਭਾਰਤ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ ਅਤੇ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ। ਹਾਲਾਂਕਿ ਖੁਸ਼ਬੂ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਟਿਕਟ ਨਹੀਂ ਮਿਲੀ। ਉਸ ਸਮੇਂ ਤੋਂ ਉਹ ਗੁੱਸੇ ‘ਚ ਚੱਲ ਰਹੀ ਸੀ।