ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਾਟੋ ਕਲੇਸ਼ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਖਤਮ ਨਹੀਂ ਹੋਇਆ ਹੈ, ਸਗੋਂ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਤਲਖੀ ਵੱਧਦੀ ਜਾਂ ਰਹੀ ਹੈ। ਦੋਵਾਂ ਲੀਡਰਾਂ ਵਿਚਾਲੇ ਤਲਖੀ ਸਾਫ਼ ਨਜ਼ਰ ਆ ਰਹੀ ਹੈ।
ਅਜਿਹੇ ‘ਚ ਸਿੱਧੂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ‘ਚ CM ਅਮਰਿੰਦਰ ਸਿੰਘ ਨੂੰ ਵੀ ਸੱਦਾ ਦਿੱਤਾ ਜਾਵੇਗਾ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੇ ਲਈ ਵਰਕਿੰਗ ਪ੍ਰੈਜ਼ੀਡੈਂਟ ਕੁਲਜੀਤ ਨਾਗਰਾ ਅੱਜ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਰਕਿੰਗ ਪ੍ਰੈਜ਼ੀਡੈਂਟ ਕੁਲਜੀਤ ਨਾਗਰਾ CM ਨੂੰ ਸੱਦਾ ਦੇਣ ਲਈ ਜਾਣਗੇ। ਬੀਤੇ ਦਿਨ ਅੰਮ੍ਰਿਤਸਰ ‘ਚ ਵਿਧਾਇਕਾਂ ਨੇ ਸਿੱਧੂ ਦੇ ਨਾਲ ਮੱਥਾ ਟੈਕਣ ਮਗਰੋਂ ਇਹ ਤੈਅ ਕੀਤਾ ਹੈ ਕਿ ਕੈਪਟਨ ਨੂੰ ਸੱਦਾ ਦੇਣ ਲਈ ਨਾਗਰਾ ਉਨ੍ਹਾਂ ਦੇ ਘਰ ਜਾਣਗੇ। ਸ਼ੁੱਕਰਵਾਰ ਨੂੰ ਸਿੱਧੂ ਚੰਡੀਗੜ੍ਹ ‘ਚ ਪਾਰਟੀ ਆਫ਼ਿਸ ‘ਚ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਦਾ ਕਾਰਜਭਾਰ ਸਾਂਭਣਗੇ।
ਇਹ ਵੀ ਪੜ੍ਹੋ : ਜੰਤਰ-ਮੰਤਰ ਵਿਖੇ ਸ਼ੁਰੂ ਹੋਈ ‘ਕਿਸਾਨਾਂ ਦੀ ਸੰਸਦ’, ਟਿਕੈਤ ਨੇ ਕਿਹਾ – ‘ਸਦਨ ‘ਚ ਵਿਰੋਧੀ ਧਿਰ ਬਣੇ ਸਾਡੀ ਆਵਾਜ਼’
ਪਰ ਕੀ ਕੈਪਟਨ ਇਹ ਸੱਦਾ ਸਵੀਕਾਰ ਕਰਨਗੇ। ਕੀ ਉਹ ਸਿੱਧੂ ਦੇ ਇਸ ਪ੍ਰੋਗਰਾਮ ‘ਚ ਸ਼ਾਮਿਲ ਹੋਣਗੇ? ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇਹ ਹਾਲਾਤ ਕਾਫੀ ਦਿਲਚਸਪ ਹਨ। ਬੀਤੇ ਦਿਨ ਸਿੱਧੂ ਸਮਰਥਕਾਂ ਨੇ ਕਿਹਾ ਸੀ ਕਿ ਸਿੱਧੂ ਨੂੰ CM ਤੋਂ ਕੋਈ ਮਾਫੀ ਮੰਗਣ ਦੀ ਲੋੜ ਨਹੀਂ। ਸਿੱਧੂ ਸਮਰਥਕਾਂ ਨੇ ਕਿਹਾ ਸੀ ਕਿ ਕੈਪਟਨ ਨੂੰ ਹੁਣ ਇਹ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹਨ। ਕੁੱਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਆਪਣਾ ਸਟੈਂਡ ਦੁਹਰਾਇਆ ਕਿ ਉਹ ਨਵਜੋਤ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਸੋਸ਼ਲ ਮੀਡੀਆ ’ਤੇ ਉਨ੍ਹਾਂ ਖਿਲਾਫ਼ ਕੀਤੇ ਹਮਲਿਆਂ ਲਈ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ।
ਇਹ ਵੀ ਦੇਖੋ : ਵਿਰੋਧੀ ਰੋਜ਼ੀ ਬਰਕੰਦੀ ਨੂੰ ਕਿਉਂ ਕਹਿੰਦੇ ਨੇ ‘ਰੇਤਾ ਬਰਕੰਦੀ’! ਪੱਤਰਕਾਰ ਦੇ ਰੋਜ਼ੀ ਬਰਕੰਦੀ ਨੂੰ ਤਿੱਖੇ ਸਵਾਲ!LIVE