ਅਕਸਰ ਹੀ ਆਪਣੇ ਬਿਆਨਾਂ ਕਾਰਨ ਮੀਡੀਆ ਦੀਆਂ ਸੁਰਖੀਆਂ ‘ਚ ਰਹਿਣ ਵਾਲੇ ਭੋਆ ਹਲਕੇ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ।
ਪਰ ਕਾਂਗਰਸੀ ਵਿਧਾਇਕ ਇਸ ਵਾਰ ਆਪਣੇ ਕਿਸੇ ਬਿਆਨ ਕਾਰਨ ਨਹੀਂ ਬਲਕਿ ਇੱਕ ਹੋਰ ਕਾਰਨਾਮੇ ਦੇ ਕਾਰਨ ਸੁਰਖੀਆਂ ‘ਚ ਆਏ ਹਨ। ਦਰਅਸਲ ਕਾਂਗਰਸੀ ਵਿਧਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਇੱਕ ਲੜਕੇ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਸਾਹਮਣੇ ਆਈ ਵੀਡੀਓ ‘ਚ ਵਿਧਾਇਕ ਇੱਕ ਜਾਗਰਣ ‘ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਇੱਕ ਲੜਕੇ ਨੇ ਕਾਂਗਰਸੀ ਵਿਧਾਇਕ ਤੋਂ ਇੱਕ ਸਵਾਲ ਪੁੱਛਿਆ ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਭੜਕ ਗਏ ਅਤੇ ਉਨ੍ਹਾਂ ਨੇ ਲੜਕੇ ਦੇ ਥੱਪੜ ਜੜ ਦਿੱਤਾ।
ਦੱਸ ਦੇਈਏ ਕਿ ਪਹਿਲਾ ਇਸ ਲੜਕੇ ਨੂੰ ਪੁਲਿਸ ਨੇ ਸਵਾਲ ਕਰਨ ਤੋਂ ਰੋਕਿਆ ਸੀ ਪਰ ਫਿਰ ਵਿਧਾਇਕ ਨੇ ਉਸ ਨੂੰ ਅੱਗੇ ਆ ਕੇ ਸਵਾਲ ਪੁੱਛਣ ਦੇ ਲਈ ਕਿਹਾ ਤਾਂ ਲੜਕੇ ਨੇ ਵਿਧਾਇਕ ਨੂੰ ਤੂੰ ਕਹਿ ਕੇ ਸੰਬੋਧਨ ਕੀਤਾ ਜਿਸ ਤੋਂ ਬਾਅਦ ਵਿਧਾਇਕ ਜੋਗਿੰਦਰ ਪਾਲ ਨੇ ਗੁੱਸੇ ‘ਚ ਆ ਕੇ ਨੌਜਵਾਨ ਨੂੰ ਥੱਪੜ ਜੜ੍ਹ ਦਿੱਤਾ ਇੱਥੇ ਹੀ ਬਸ ਨਹੀਂ ਉਸ ਤੋਂ ਬਾਅਦ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਵੀ ਲੜਕੇ ਦੀ ਕੁੱਟਮਾਰ ਕੀਤੀ ਇਸ ਦੌਰਾਨ ਵਿਧਾਇਕ ਨੇ ਵੀ ਲੜਕੇ ਦੀ ਕੁੱਟਮਾਰ ਕੀਤੀ।
ਵੀਡੀਓ ਲਈ ਕਲਿੱਕ ਕਰੋ -: