Mla pargat singh big statement : ਜਿੱਥੇ ਇੱਕ ਪਾਸੇ ਪੂਰਾ ਦੇਸ਼ ਅਤੇ ਪੰਜਾਬ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ, ਤਾਂ ਉੱਥੇ ਹੀ ਇਸ ਬਿਪਤਾ ਦੇ ਸਮੇਂ ਕਾਂਗਰਸ ਪਾਰਟੀ ਨੇ ਆਗੂ ਆਪਸ ਵਿੱਚ ਲੜ ਰਹੇ ਹਨ। ਹੁਣ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪਾਰਟੀ ਅਤੇ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸਵਾਲ ਚੁੱਕੇ ਹਨ।
ਇਸ ਮੌਕੇ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਨੇ CM ‘ਤੇ ਧਮਕੀ ਦੇਣ ਦੇ ਵੱਡੇ ਦੋਸ਼ ਲਗਾਏ ਹਨ। ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਰਵਾਰ ਰਾਤ ਨੂੰ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਅਤੇ ਉਸ ਕਾਲ ਦੌਰਾਨ ਉਨ੍ਹਾਂ ਨੂੰ ਧਮਕੀ ਦਿੱਤੀ ਗਈ। ਪ੍ਰਗਟ ਸਿੰਘ ਨੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕੇ ਕੈਪਟਨ ਸੰਦੀਪ ਸੰਧੂ ਨੇ ਧਮਕੀ ਭਰੀ ਕਾਲ ਕਰਦਿਆਂ ਕਿਹਾ ਕੇ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਤੈਨੂੰ ਠੀਕ ਕੀਤਾ ਜਾਏਗਾ। ਪ੍ਰਗਟ ਸਿੰਘ ਨੇ ਕਿਹਾ ਕੇ ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਪ੍ਰਗਟ ਸਿੰਘ ਨੇ ਕਿਹਾ ਕਿ ਸੰਦੀਪ ਸੰਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦੀ ਧਮਕੀ ਦਿੱਤੀ ਹੈ।
ਪਰਗਟ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਵੀਰਵਾਰ ਨੂੰ ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਫ਼ੋਨ ਕਰ ਮੈਨੂੰ ਕਿਹਾ ਕੇ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਹੁਣ ਤੈਨੂੰ ਠੋਕਾਂਗੇ ਤੇ ਤਿਆਰ ਹੋ ਜਾ। ਪਰਗਟ ਸਿੰਘ ਨੇ ਕਿਹਾ ਕੇ ਫਿਰ ਮੈ ਵੀ ਪੰਜਾਬੀ ‘ਚ ਜਵਾਬ ਦਿੰਦਿਆਂ ਕਿਹਾ ਕੇ ਮੇਰੇ ਵੱਲੋਂ ਵੀ ਇਹੀ ਜਵਾਬ ਮੁੱਖ ਮੰਤਰੀ ਨੂੰ ਦੇ ਦਿਓ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਕਿਹਾ – PMCares ਦੇ ਵੈਂਟੀਲੇਟਰ ਤੇ PM ‘ਚ ਕਈ ਸਮਾਨਤਾਵਾਂ ਹਨ, ਦੋਵਾਂ ਦਾ ਹੱਦ ਤੋਂ ਜ਼ਿਆਦਾ ਝੂਠਾ ਪ੍ਰਚਾਰ ‘ਤੇ…
ਪ੍ਰਗਟ ਸਿੰਘ ਨੇ ਕਿਹਾ ਕਿ ਅਣਮਨੁੱਖੀ ਮਾਮਲਿਆਂ ਦੀ ਨਿਰਪੱਖ ਜਾਂਚ ਲਈ ਉਨ੍ਹਾਂ ਨੇ ਸਿਰਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਰਾਜਨੀਤੀ ਅਫਸੋਸਜਨਕ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ। ਇਸ ਮੌਕੇ ਪਰਗਟ ਸਿੰਘ ਨੇ ਵਿਜੀਲੈਂਸ ਦੇ ਡੀਜੀਪੀ ’ਤੇ ਸਾਜਿਸ਼ ਰਚਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਦੇਸ਼ ਵਿੱਚ 27 ਦਿਨਾਂ ਬਾਅਦ ਘਟੀ ਕੋਰੋਨਾ ਦੀ ਰਫਤਾਰ, ਪਿੱਛਲੇ 24 ਘੰਟਿਆਂ ‘ਚ 2 ਲੱਖ 81 ਹਜ਼ਾਰ ਨਵੇਂ ਕੇਸ ਆਏ ਸਾਹਮਣੇ, 4106 ਮੌਤਾਂ
ਪ੍ਰਗਟ ਸਿੰਘ ਨੇ ਕਿਹਾ ਕਿ ਜੇ ਉਹ ਸੱਚ ਨੂੰ ਸਜ਼ਾ ਦੇਣਾ ਚਾਹੁੰਦੇ ਹਨ ਤਾਂ ਉਹ ਜਦੋਂ ਚਾਹੁਣ ਆ ਸਕਦੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਕੋਲ ਨਵਜੋਤ ਸਿੱਧੂ ਖਿਲਾਫ ਸਬੂਤ ਹਨ ਤਾਂ ਦੋ ਸਾਲਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਤੇ ਨਵਜੋਤ ਸਿੱਧੂ ਨੇ ਕਦੇ ਕੋਈ ਸਮੂਹ ਨਹੀਂ ਬਣਾਇਆ। ਪਰਗਟ ਸਿੰਘ ਨੇ ਕਿਹਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਉਲਟੇ ਰਾਹ ‘ਤੇ ਪਾਇਆ ਹੈ। ਉਨ੍ਹਾਂ ਕਿਹਾ ਕੇ ਕੁੱਝ ਲੋਕ ਮੁੱਖ ਮੰਤਰੀ ਨੂੰ ਗੁੰਮਰਾਹ ਕਰ ਰਹੇ ਹਨ। ਪਰਗਟ ਸਿੰਘ ਨੇ ਕਿਹਾ ਕੇ ਮੁੱਖ ਮੰਤਰੀ ਨੂੰ ਕਮਰੇ ਦੇ ਵਿੱਚ ਸ਼ੀਸ਼ੇ ਅੱਗੇ ਬੈਠ ਕੇ ਸੋਚਣਾ ਚਾਹੀਦਾ ਹੈ।
ਇਹ ਵੀ ਦੇਖੋ : SIDHU ਤੋਂ ਬਾਅਦ MLA PARGAT SINGH ਹੋ ਗਏ CAPT. ਨੂੰ ਸਿੱਧੇ, ਜੇ ਸੱਚ ਬੋਲਣ ਦੀ ਸਜ਼ਾ ਦੇਣੀ ਹੈ ਤਾਂ ਦੇ ਦਿਓ ਕੈਪਟਨ ਸਾਬ੍ਹ