ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਏ ਕਾਟੋ ਕਲੇਸ਼ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਪਰ ਇਸ ਤੋਂ ਪਹਿਲਾ ਸਿੱਧੂ ਵੱਲੋ ਸ਼ੁਰੂ ਕੀਤਾ ਗਿਆ ਮੁਲਾਕਾਤਾਂ ਦਾ ਸਿਲਸਿਲਾ ਪ੍ਰਧਾਨ ਬਣਨ ਤੋਂ ਬਾਅਦ ਵੀ ਜਾਰੀ ਹੈ।
ਇਸੇ ਵਿਚਕਾਰ ਅੱਜ ਨਵਜੋਤ ਸਿੰਘ ਸਿੱਧੂ ਖੱਟਕੜ ਕਲਾਂ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸ਼ਹੀਦਾਂ ਤੋਂ ਸੇਧ ਲੈਣ ਆਏ ਹਨ। ਇਥੇ ਪਹੁੰਚਣ ‘ਤੇ ਸਿੱਧੂ ਨੇ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਸਾਡੀ ਸੋਚ ਪੰਜਾਬ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਸਾਡੇ ਲਈ ਪੰਜਾਬ ਤੋਂ ਉੱਪਰ ਕੁੱਝ ਵੀ ਨਹੀਂ ਹੋਣਾ ਚਾਹੀਦਾ, ਨਾ ਹੀ ਕੋਈ ਅਹੁਦਾ। ਸਿੱਧੂ ਨੇ ਕਿਹਾ ਅਸੀਂ ਪੰਜਾਬ ਨੂੰ ਮਾਡਲ ਬਣਾਵਾਂਗੇ ਜੋ ਪੰਜਾਬ ਨੂੰ ਖੁਸ਼ਹਾਲ ਬਣਾਏਗਾ ਅਤੇ ਪੁੱਠੇ ਰਾਹ ‘ਤੇ ਤੁਰਿਆ ਨੂੰ ਸਿੱਧੇ ਰਾਹ ‘ਤੇ ਪਏਗਾ। ਉਨ੍ਹਾਂ ਕਿਹਾ ਪੰਜਾਬ ਦੇ ਹਰ ਵਾਸੀ ਅਤੇ ਹਰ ਕਾਂਗਰਸੀ ਵਰਕਰ ਵਿੱਚ ਸੱਚ ‘ਤੇ ਹੱਕ ਦੀ ਅਲਖ ਜਗਾਉਣੀ ਸਾਡਾ ਮਕਸਦ ਹੈ।
ਇਹ ਵੀ ਪੜ੍ਹੋ : ਹੁਣ ਮੁਆਫੀ ‘ਤੇ ਸ਼ੁਰੂ ਹੋਇਆ ਕਾਟੋ ਕਲੇਸ਼, CM ਕੈਪਟਨ ਦੀ ਸ਼ਰਤ ‘ਤੇ ਸਿੱਧੂ ਸਮਰਥਕਾਂ ਨੇ ਕਿਹਾ – ‘ਮੁੱਖ ਮੰਤਰੀ ਮੰਗਣ ਮੁਆਫੀ…!’
ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਰਾਜਕੁਮਾਰ ਵੇਰਕਾ, ਵਿਧਾਇਕ ਸੁਖਪਾਲ ਭੁੱਲਰ, ਵਿਧਾਇਕ ਇੰਦਰਬੀਰ ਭੁਲਾਰੀਆ, ਵਿਧਾਇਕ ਗੁਰਪ੍ਰੀਤ, ਲਾਲੀ ਮਜੀਠੀਆ ਸਮੇਤ ਅੱਠ ਹੋਰ ਵਿਧਾਇਕ ਵੀ ਮੌਜੂਦ ਹਨ। ਖਟਕੜ ਕਲਾਂ ਤੋਂ ਸਿੱਧੂ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਇਸ ਦੌਰਾਨ ਨਵਜੋਤ ਸਿੱਧੂ ਨੇ ਹੋਰ ਕੀ ਕਿਹਾ ਸੁਣਨ ਲਈ ਅੱਗੇ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ…
ਦੇਖੋ ਵੀਡੀਓ : ਪ੍ਰਧਾਨ ਬਣਨ ਤੋਂ ਬਾਅਦ Navjot Sidhu ਦਾ ਪਹਿਲਾ ਵੱਡਾ ਬਿਆਨ, ਸੁਣੋ ਕਿਵੇਂ ਲੈ ਕੇ ਜਾਣਗੇ ਪੰਜਾਬ ਨੂੰ ਅੱਗੇ ! LIVE