ਪੰਜਾਬ ‘ਚ ਨਵਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਸੋਮਵਾਰ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੰਮੇ ਸਮੇਂ ਬਾਅਦ ਮੀਡੀਆ ਦੇ ਰੂਬਰੂ ਹੋਏ ਹਨ। ਨਵਜੋਤ ਸਿੰਘ ਸਿੱਧੂ ਅੱਜ ਆਪਣੇ ਹੀ ਅੰਦਾਜ਼ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਖੂਬ ਪ੍ਰਸ਼ੰਸਾ ਕੀਤੀ।
ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੀਆ ਤਰੀਫਾਂ ਦੇ ਪੁੱਲ ਬੰਨਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨਹੀਂ ਬਣਾਇਆ ਬਲਕਿ ਲੋਕਾਂ ਨੂੰ ਇੱਕ ਉਮੀਦ ਦਿੱਤੀ ਹੈ। ਸੰਵਿਧਾਨ ਦਾ ਸਤਿਕਾਰ ਕੀਤਾ ਹੈ। ਸਿੱਧੂ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਨੇ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੋਮਵਾਰ ਨੂੰ ਹੀ ਚਾਰ ਤੋਂ ਪੰਜ ਲੋਕਾਂ ਦੇ ਪੱਖ ਦੇ ਫੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ : IPL 2021 ਦੇ 2 ਪੜਾਅ ਦੇ ਦੂਜੇ ਮੈਚ ‘ਚ ਅੱਜ ਆਰਸੀਬੀ ਦੀ ਕੇਕੇਆਰ ਨਾਲ ਹੋਵੇਗੀ ਟੱਕਰ
ਰਿਪੋਰਟ ਦੇ ਅਨੁਸਾਰ, ਹੁਣ ਹਰਿਆਣਾ ਸਕੱਤਰੇਤ ਦੀ ਤਰ੍ਹਾਂ, ਪੰਜਾਬ ਸਕੱਤਰੇਤ ਦੇ ਸਾਰੇ ਅਧਿਕਾਰੀ ਵੀ ਇੱਥੇ ਹੀ ਬੈਠਣਗੇ ਅਤੇ ਇਥੋਂ ਹੀ ਸਰਕਾਰ ਚੱਲੇਗੀ ਅਤੇ ਇਥੋਂ ਹੀ ਲੋਕਾਂ ਦੀ ਭਲਾਈ ਲਈ ਫੈਸਲੇ ਲਏ ਜਾਣਗੇ। ਜਨਤਾ ਲਈ ਇੱਕ ਸਮਾਂ ਨਿਰਧਾਰਤ ਕੀਤਾ ਜਾਵੇਗਾ, ਸਰਕਾਰੀ ਨੇਤਾ ਉਸ ਸਮੇਂ ਜਨਤਾ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।
ਇਹ ਵੀ ਦੇਖੋ : ਚੱਲਦੀ ਪ੍ਰੈਸ ਵਾਰਤਾ ‘ਚ ਰੋਏ ਚਰਨਜੀਤ ਚੰਨੀ,ਕਦੇ ਘਰ ‘ਤੇ ਨਹੀਂ ਸੀ ਛੱਤ ਅੱਜ ਬਣੇ ਪੰਜਾਬ ਦੇ CM