Navjot sidhu removed congress name : ਸਾਬਕਾ ਕ੍ਰਿਕਟਰ ਅਤੇ ਕਾਂਗਰਸ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਹਮਲਾਵਰ ਰੁਖ ਆਪਣਾ ਰਹੇ ਹਨ। ਬੀਤੇ ਕੁੱਝ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿ ਰਹੇ ਹਨ। ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਦਾ ਨਾਮ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਕਾਫੀ ਹਲਚਲ ਪੈਦਾ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੁਲ੍ਹਾ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਜਨਤਕ ਮੰਚਾਂ ‘ਤੇ ਪਰਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ‘ਤੇ ਅਸਿੱਧੇ ਰਾਜਨੀਤਿਕ ਹਮਲੇ ਤੇਜ਼ ਕਰ ਦਿੱਤੇ ਹਨ। ਦਰਅਸਲ ਬੁੱਧਵਾਰ ਨੂੰ, ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਪ੍ਰੋਫਾਈਲ ਤੋਂ ਕਾਂਗਰਸ ਦਾ ਨਾਮ ਹਟਾ ਦਿੱਤਾ ਅਤੇ ਫਿਰ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲਿਆਂ ਵਿੱਚ ਐਸਆਈਟੀ ਜਾਂਚ ਰੱਦ ਹੋ ਜਾਣ ਦੇ ਮਾਮਲੇ ‘ਚ ਨਾਮ ਲਏ ਬਗੈਰ CM ਕੈਪਟਨ ਉੱਤੇ ਰਾਜਨੀਤਿਕ ਤੌਰ ਤੇ ਹਮਲਾ ਕੀਤਾ ਹੈ।
ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਵਲੋਂ ਇੱਕ ਟਵੀਟ ਕੀਤਾ ਗਿਆ ਹੈ। ਸਿੱਧੂ ਨੇ ਲਿਖਿਆ ਹੈ ਕੇ, “ਕੀ Sacrilege ਕੇਸ ਗ੍ਰਹਿ ਮੰਤਰੀ ਲਈ ਪਹਿਲੀ ਤਰਜੀਹ ਨਹੀਂ ਹੈ ? ਜ਼ਿੰਮੇਵਾਰੀ ਤੋਂ ਬੱਚਣਾ ਅਤੇ ਸਿਰਫ ਐਡਵੋਕੇਟ ਜਨਰਲ (ਏ.ਜੀ.) ਨੂੰ ਬਲੀ ਦਾ ਬੱਕਰਾ ਬਣਾਉਣ ਦਾ ਅਰਥ ਹੈ ਐਗਜ਼ੀਕਿਉਟਿਵ ਅਥਾਰਟੀ ਦਾ ਕੋਈ ਨਿਰੀਖਕ ਨਿਯੰਤਰਣ ਨਹੀਂ ਹੁੰਦਾ। ਏਜੀ ਨੂੰ ਕੌਣ ਕੰਟਰੋਲ ਕਰ ਰਿਹਾ ਹੈ? ਕਾਨੂੰਨੀ ਟੀਮ ਜ਼ਿੰਮੇਵਾਰੀਆਂ ਬਦਲਣ ਦੇ ਇਸ ਖੇਡ ਵਿੱਚ ਸਿਰਫ ਇੱਕ ਮੋਹਰਾ ਹੈ।”
ਇਹ ਵੀ ਦੇਖੋ : Canada ਨਹੀਂ ਜਾ ਸਕਣਗੇ ਭਾਰਤੀ, ਕੈਨੇਡਾ ਸਰਕਾਰ ਨੇ ਭਾਰਤ ਦੀਆ ਫਲਾਈਟਾਂ ਕੀਤੀਆਂ ਬੈਨ