ਲਗਾਤਾਰ ਸੁਰਖੀਆਂ ‘ਚ ਰਹਿਣ ਵਾਲੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦਾ ਸੋਮਵਾਰ ਨੂੰ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ ਹੈ। ਦਰਅਸਲ ਸੋਮਵਾਰ ਨੂੰ ਨਵਜੋਤ ਸਿੱਧੂ ਜਦੋਂ ਆਪਣੀ ਕਾਰ ‘ਚ ਸਵਾਰ ਹੋ ਕੀਤੇ ਜਾ ਰਹੇ ਸੀ ਤਾਂ ਰਸਤੇ ‘ਚ ਹੋਇਆ ਇੱਕ ਐਕਸੀਡੈਂਟ ਦੇਖ ਨਵਜੋਤ ਸਿੱਧੂ ਨੇ ਆਪਣਾ ਕਾਫਲਾ ਰੋਕਿਆ ਅਤੇ ਤੁਰੰਤ ਜਖਮੀ ਦੀ ਸਹਾਇਤਾ ਕੀਤੀ।
ਸਿੱਧੂ ਆਪਣਾ ਕਾਫਲਾ ਰੋਕ ਪਹਿਲਾ ਜਖ਼ਮੀ ਵਿਅਕਤੀ ਕੋਲ ਪਹੁੰਚੇ ‘ਤੇ ਉਸ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੇ ਜਖ਼ਮੀ ਵਿਅਕਤੀ ਨੂੰ ਹਸਪਤਾਲ ਭੇਜਣ ਦੇ ਲਈ ਗੱਡੀ ਮੰਗਵਾਈ, ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਸੁਰੱਖਿਆ ‘ਚ ਤੈਨਾਤ ਜਵਾਨ ਵੀ ਜਖਮੀ ਦੇ ਨਾਲ ਭੇਜਿਆ ਅਤੇ ਜਖਮੀ ਵਿਅਕਤੀ ਨੂੰ ਕੁੱਝ ਪੈਸੇ ਦੇ ਉਸ ਦੇ ਇਲਾਜ ਦਾ ਖਰਚਾ ਚੁੱਕਣ ਦੀ ਗੱਲ ਕਹੀ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਉਸ ਹਸਪਤਾਲ ਦੇ ਡਾਕਟਰ ਨਾਲ ਵੀ ਗੱਲਬਾਤ ਕੀਤੀ ਜਿਸ ‘ਚ ਜਖਮੀ ਵਿਅਕਤੀ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਨੇ ਡਾਕਟਰ ਨੂੰ ਕਿਹਾ ਕਿ ਮਰੀਜ਼ ਦਾ ਪੂਰਾ ਖਰਚਾ ਉਹ ਖੁਦ ਚੁੱਕਣਗੇ। ਇਸ ਦੌਰਾਨ ਸਿੱਧੂ ਨੇ ਡਾਕਟਰ ਨੂੰ ਕਿਹਾ ਕਿ ਜੇਕਰ ਜਖਮੀ ਵਿਅਕਤੀ ਦਾ ਕੋਈ ਅਪ੍ਰੇਸ਼ਨ ਹੋਣਾ ਹੈ ਤਾਂ ਉਹ ਬਿਨਾਂ ਦੇਰੀ ਕੀਤੇ ਇਲਾਜ ਸ਼ੁਰੂ ਕਰਨ।
ਦੇਖੋ ਵੀਡੀਓ : ਨਵਜੋਤ ਸਿੱਧੂ ਨੇ ਰੋਕ ਲਿਆ ਕਾਫਲਾ, ਰਾਹ ‘ਚ ਵਾਪਰਿਆ ਸੀ ਹਾਦਸਾ, ਦੇਖੋ ਕਿਵੇਂ ਕੀਤੀ ਜ਼ਖਮੀਆਂ ਦੀ ਮਦਦ
ਜ਼ਿਕਰਯੋਗ ਹੈ ਕਿ ਅਕਸਰ ਹੀ ਆਪਣੇ ਬਿਆਨਾਂ ਕਾਰਨ ਸੁਰਖ਼ੀਆਂ ‘ਚ ਰਹਿਣ ਵਾਲੇ ਨਵਜੋਤ ਸਿੱਧੂ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਪਹਿਲਾ ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਚਣੌਤੀ ਦਿੱਤੀ ਸੀ। ਇਹ ਮਾਮਲਾ ਹੀ ਹੁਣ ਲਗਾਤਾਰ ਭੱਖਦਾ ਜਾ ਰਿਹਾ ਹੈ, ਉੱਥੇ ਹੀ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਵੀ ਇਸ ਮਾਮਲੇ ‘ਚ ਐਂਟਰੀ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।
ਵੀਡੀਓ ਲਈ ਕਲਿੱਕ ਕਰੋ -: