ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਬੀਤੇ ਕੁੱਝ ਮਹੀਨਿਆਂ ਤੋਂ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਜਿੱਥੇ ਸਿੱਧੂ ਦੀਆ ਨਾਰਾਜ਼ਗੀਆ ਬਰਕਰਾਰ ਹਨ, ਉੱਥੇ ਹੀ ਹੁਣ ਇਹ ਵੀ ਚਰਚਾ ਹੈ ਕਿ ਰਾਬੀਆ ਸਿੱਧੂ ਵੀ ਸਿਆਸਤ ‘ਚ ਸਰਗਰਮ ਹੋਣ ਨੂੰ ਤਿਆਰ ਹੈ। ਇਹ ਚਰਚਾ ਇਸ ਲਈ ਹੋ ਰਹੀ ਹੈ ਕਿਉਂਕ ਮੰਗਲਵਾਰ ਨੂੰ ਰਾਬੀਆ ਇੱਕ ਸੜਕ ਦਾ ਉਦਘਾਟਨ ਕਰਨ ਲਈ ਪਹੁੰਚੀ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਕਿਹਾ ਕਿ ਉਹ ਆਪਣੀ ਮਾਂ ਦੀ ਗੈਰਹਾਜ਼ਰੀ ‘ਚ ਇੱਥੇ ਪਹੁੰਚੀ ਹੈ। ਰਾਜਨੀਤੀ ਵਿੱਚ ਆਉਣ ਦੇ ਸਵਾਲ ‘ਤੇ ਉਨ੍ਹਾਂ ਨੇ ਇੱਕ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਅਜੇ ਨਹੀਂ ਪਰ ਸਿਆਸਤ ‘ਚ ਆਉਣ ਤੋਂ ਉਨ੍ਹਾਂ ਨੇ ਇਨਕਾਰ ਵੀ ਨਹੀਂ ਕੀਤਾ।
ਇਹ ਵੀ ਪੜ੍ਹੋ : ਵੱਡੀ ਖਬਰ : 30 ਘੰਟੇ ਹਿਰਾਸਤ ‘ਚ ਰੱਖਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਗ੍ਰਿਫਤਾਰ, ਲੱਗੀਆਂ ਇਹ ਧਰਾਵਾਂ
ਚਰਚਾ ਹੈ ਕਿ ਰਾਬੀਆ ਹੋਲੀ-ਹੋਲੀ ਸਿਆਸਤ ਵਿੱਚ ਸਰਗਰਮ ਹੋ ਰਹੀ ਹੈ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਬੀਆ ਦੀ ਇਹ ਸਰਗਰਮੀ ਵਿਰੋਧੀ ਖੇਮਿਆਂ ਵਿੱਚ ਹਲਚਲ ਪੈਦਾ ਕਰ ਸਕਦੀ ਹੈ। ਸਿੱਧੂ ਜੋੜੀ ਦੀ ਧੀ ਰਾਬੀਆ ਸਿੱਧੂ ਚੋਣ ਲੜਨ ਦੀ ਉਮਰ ‘ਚ ਵੀ ਆ ਚੁੱਕੀ ਹੈ। 1995 ‘ਚ ਨਵੀਂ ਦਿੱਲੀ ‘ਚ ਜਨਮੀ ਰਾਬੀਆ ਸਿੱਧੂ ਨੇ ਦਿੱਲੀ, ਪਟਿਆਲਾ, ਸਿੰਗਾਪੁਰ ਅਤੇ ਲੰਡਨ ‘ਚ ਪੜ੍ਹਾਈ ਕੀਤੀ ਹੈ।
ਇਹ ਵੀ ਦੇਖੋ : Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe