ਹੁਣ ਪੰਜਾਬ ਵਿਚ ਸਰਕਾਰੀ ਨੌਕਰੀ ਲਈ ਠੇਕੇ ‘ਤੇ ਕੋਈ ਭਰਤੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਸਿਸਟਮ ਬੰਦ ਕਰਨ ਜਾ ਰਹੇ ਹਨ। ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਮਗਰੋਂ ਸਬੰਧੋਨ ਵਿਚ ਸੀ. ਐੱਮ. ਚੰਨੀ ਨੇ ਕਿਹਾ ਕਿ ਠੇਕੇ ‘ਤੇ ਭਰਤੀ ਬੰਦ ਕੀਤੀ ਜਾ ਰਹੀ ਹੈ।
ਉੱਥੇ ਹੀ, ਕਲਾਸ ਡੀ ਯਾਨੀ ਚੌਥਾ ਦਰਜਾ ਮੁਲਾਜ਼ਮਾਂ ਨੂੰ ਹੁਣ ਕੱਚੇ ਨਹੀਂ ਸਗੋਂ ਪੱਕੇ ਭਰਤੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਕ ਪ੍ਰੋਗਰਾਮ ਵਿਚ ਵੀ ਚੰਨੀ ਨੇ ਇਸ ਦਰਜੇ ਦੇ ਮੁਲਾਜ਼ਮਾਂ ਦੀ ਠੇਕੇ ‘ਤੇ ਹੋ ਰਹੀ ਭਰਤੀ ਨੂੰ ਲੈ ਕੇ ਚਿੰਤਾ ਜਤਾਈ ਸੀ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਅਸੀਂ ਫ਼ੈਸਲਾ ਕਰ ਲਿਆ ਹੈ ਕਲਾਸ ਡੀ ਲਈ ਭਰਤੀ ਰੈਗੂਲਰ ਹੋਵੇਗੀ ਅਤੇ ਹੁਣੇ ਇਸ ਦੀ ਭਰਤੀ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਗਰੀਬ ਵਰਗ ਤੇ ਮਿਡਲ ਕਲਾਸ ਦੇ ਆਦਮੀ ਨੂੰ ਵੀ ਓਨਾ ਹੀ ਹੱਕ ਹੈ ਜਿੰਨਾ ਅਫਸਰਾਂ ਨੂੰ ਹੈ। ਉਨ੍ਹਾਂ ਕਿਹਾ ਕਿ ਜੇ ਅਧਿਕਾਰੀ ਪੱਕੇ ਭਰਤੀ ਹੁੰਦੇ ਹਨ ਤਾਂ ਕਲਾਸ ਡੀ ਲਈ ਵੀ ਭਰਤੀ ਰੈਗੂਲਰ ਹੋਵੇਗੀ। ਪਿਛਲੀ ਸਰਕਾਰ ਨੇ ਇਹ ਭਰਤੀ ਆਊਟਸੋਰਸ ਰਾਹੀਂ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters | Panjiri Laddu