ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਡਰੱਗਜ਼ ਕੇਸ ਵਿੱਚ ਤਲਖ਼ ਬਿਆਨਬਾਜ਼ੀ ਭਾਰੀ ਪੈ ਸਕਦੀ ਹੈ। ਸਿੱਧੂ ਹਾਈਕੋਰਟ ਦੇ ਕੰਮ ‘ਚ ਦਖਲ ਦੇਣ ਦੇ ਇਲਜ਼ਾਮ ‘ਚ ਫਸਦੇ ਨਜ਼ਰ ਆ ਰਹੇ ਹਨ।
ਦਰਅਸਲ ਨਵਜੋਤ ਸਿੱਧੂ ਖਿਲਾਫ ਕ੍ਰਿਮੀਨਲ ਕੰਟੈਪਟ ਦੀ ਪਟੀਸ਼ਨ ਦਾਖਲ ਕੀਤੀ ਗਈ ਹੈ। ਵਕੀਲ ਪਰਮਪ੍ਰੀਤ ਬਾਜਵਾ ਨੇ ਹਰਿਆਣਾ AG ਦਫਤਰ ਦੇ ਵਿੱਚ ਸ਼ਕਾਇਤ ਦਰਜ ਕਰਵਾਈ ਹੈ। ਇਸ ਪਟੀਸ਼ਨ ‘ਚ ਨਵਜੋਤ ਸਿੱਧੂ ‘ਤੇ ਹਾਈਕੋਰਟ ਦੇ ਕੰਮ ‘ਚ ਦਖਲ ਦੇਣ ਦਾ ਇਲਜ਼ਾਮ ਲਗਾਉਂਦਿਆਂ ਪਟੀਸ਼ਨਕਰਤਾ ਨੇ ਕਿਹਾ ਹੈ ਕਿ ਸਿੱਧੂ ਡਰੱਗਜ਼ ਕੇਸ ਵਿੱਚ ਅਦਾਲਤ ਨੂੰ ਡਰੈਕਸ਼ਨ ਦੇ ਤਰ੍ਹਾਂ ਹਨ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸਿੱਧੂ ਸੁਣਵਾਈ ਤੋਂ ਪਹਿਲਾ ਟਵੀਟ ਕਰਦੇ ਹਨ। ਪਟੀਸ਼ਨ ‘ਚ ਟਵੀਟਸ ਦੇ ਸਕਰੀਨ ਸ਼ੋਟ ਵੀ ਲਗਾਏ ਗਏ ਹਨ।
ਭਲਕੇ 11 ਵਜੇ ਇਸ ਮਾਮਲੇ ‘ਤੇ ਸੁਣਵਾਈ ਹੋਵੇਗੀ। ਫਿਲਹਾਲ ਇਸ ਮਾਮਲੇ ‘ਚ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਨਵਜੋਤ ਸਿੱਧੂ ਲਗਾਤਾਰ ਸੋਸ਼ਲ ਮੀਡੀਆਂ ਰਾਹੀਂ ਪੰਜਾਬ ਦੇ ਮੁੱਦਿਆਂ ‘ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: