ਪੰਜਾਬ ਕਾਂਗਰਸ ‘ਚ ਸ਼ੁਰੂ ਹੋਏ ਕਲੇਸ਼ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਜਿੱਥੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਛੱਡਣ ਤੋਂ ਬਾਅਦ ਬਗਾਵਤ ਦਾ ਬਿਗੁਲ ਵਜਾਇਆ ਹੈ, ਉੱਥੇ ਹੀ ਨਵਜੋਤ ਸਿੱਧੂ ਦੀ ਨਰਾਜ਼ਗੀ ਵੀ ਕਾਂਗਰਸ ਲਈ ਇੱਕ ਵੱਡਾ ਮਸਲਾ ਬਣੀ ਹੋਈ ਹੈ।
ਉੱਥੇ ਹੀ ਬੀਤੇ ਦਿਨ ਕੈਪਟਨ ਨੇ ਸਪਸ਼ਟ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ‘ਚ ਨਹੀਂ ਰਹਿਣਗੇ। ਇਸ ਦੇ ਨਾਲ ਹੀ ਲਗਾਤਾਰ ਕੈਪਟਨ ਇਹ ਕਹਿ ਰਹੇ ਹਨ ਕਿ ਉਹ ਨਵਜੋਤ ਸਿੱਧੂ ਦੇ ਖਿਲਾਫ ਇੱਕ ਮਜਬੂਤ ਉਮੀਦਵਾਰ ਖੜ੍ਹਾ ਕਰਨਗੇ। ਕੈਪਟਨ ਦੇ ਇਸ ਦਾਅਵੇ ‘ਤੇ ਹੁਣ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਪਲਟਵਾਰ ਕੀਤਾ ਹੈ। ਸਾਬਕਾ ਡੀਜੀਪੀ ਨੇ ਟਵੀਟ ਕਰ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ, ਮੁਸਤਫ਼ਾ ਨੇ ਆਪਣਾ ਟਵੀਟ ਇੱਕ ਕਵਿਤਾ ਨਾਲ ਸ਼ੁਰੂ ਅਤੇ ਖ਼ਤਮ ਕੀਤਾ ਹੈ। ਮੁਸਤਫ਼ਾ ਨੇ ਸ਼ੁਰੂ ਵਿੱਚ ਲਿਖਿਆ ਸੀ ਕਿ “ਨਾ ਤਾਂ ਖੰਜਰ ਉੱਠੇਗਾ, ਨਾ ਤਲਵਾਰ ਇੰਨ੍ਹਾਂ ਤੋਂ, ਇਹ ਬਾਹਾਂ ਮੇਰੀਆਂ ਅਜਮਾਈਆ ਹੋਈਆਂ ਨੇ।” ਅੰਤ ਵਿੱਚ ਲਿਖਿਆ ਗਿਆ ਹੈ ਕਿ “ਤੁਸੀਂ ਸਿੱਟਣ ‘ਚ ਲੱਗੇ ਸੀ, ਤੁਸੀਂ ਸੋਚਿਆ ਹੀ ਨਹੀਂ, ਮੈਂ ਡਿੱਗਿਆ ਤਾਂ ਮਸਲਾ ਬਣਕੇ ਖੜ੍ਹਾ ਹੋ ਜਾਵਾਂਗਾ।”
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਕੈਪਟਨ ਕਰਨਗੇ ਵੱਡਾ ਧਮਾਕਾ ! ਅਗਲੇ 15 ਦਿਨਾਂ ‘ਚ ਕਰ ਸਕਦੇ ਨੇ ਇਹ ਐਲਾਨ
ਮੁਸਤਫਾ ਨੇ ਅੱਗੇ ਟਵੀਟ ‘ਚ ਦਾਅਵਾ ਕੀਤਾ ਹੈ ਕਿ ਕੈਪਟਨ ਕਿਸੇ ਵੀ ਸੀਟ ਤੋਂ ਚੋਣ ਲੜ ਲੈਣ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ। ਜੇ ਅਜਿਹਾ ਨਾ ਹੋਇਆ ਤਾਂ ਮੈ ਰਾਜਨੀਤੀ ਛੱਡ ਦੇਵਾਂਗਾ। ਉਹ ਪੰਜਾਬ ਦੀਆਂ 117 ਸੀਟਾਂ ਵਿੱਚੋਂ ਕੋਈ ਵੀ ਵਿਧਾਨ ਸਭਾ ਹਲਕਾ ਚੁਣ ਸਕਦੇ ਹਨ। ਮੁਸਤਫਾ ਨੇ ਇਥੋਂ ਤੱਕ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਯਾਨੀ ਪਟਿਆਲਾ ਵਿੱਚ ਹਰਾਉਣ ਲਈ ਤਿਆਰ ਹਨ। ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਅਮਰਿੰਦਰ ਨੂੰ ਖੁਦ ਸਿੱਧੂ ਦੇ ਵਿਰੁੱਧ ਆਉਣਾ ਚਾਹੀਦਾ ਹੈ। ਮੁਸਤਫਾ ਨੇ ਅੱਗੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਜਾਣ ਕਾਰਨ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ, ਉਹ ਆਪਣੀ ਤਕਦੀਰ ਨਹੀਂ ਬਦਲ ਸਕਦੇ ਸਿੱਧੂ ਦੀ ਕਿਸਮਤ ਕੀ ਬਦਲਣਗੇ।ਕੈਪਟਨ ਦੇ ਕਾਂਗਰਸ ਛੱਡਣ ਦੇ ਬਿਆਨ ‘ਤੇ ਮੁਸਤਫਾ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹਨ, ਪਰ ਕੀ ਉਹ ਹੁਣ ਤੱਕ ਕਾਂਗਰਸ ‘ਚ ਸਨ, ਉਹ ਤਾ ਪਹਿਲਾ ਹੀ ਪਾਰਟੀ ਛੱਡ ਚੁੱਕੇ ਨੇ ਕਾਂਗਰਸ ਦੇ ਨਾਮ ਦਾ ਤਾ ਉਨ੍ਹਾਂ ਨੇ ਇੱਕ ਚੋਲ੍ਹਾ ਹੀ ਪਾਇਆ ਹੋਇਆ ਸੀ, ਤਾਂ ਜੋ ਓਨਾ ਸੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇ। ਪਰ ਜਿਨ੍ਹਾਂ ਪਾਰਟੀਆਂ ‘ਚ ਉਹ ਆਪਣਾ ਭਵਿੱਖ ਲੱਭ ਰਹੇ ਨੇ ਉਨ੍ਹਾਂ ‘ਚ ਡਬਲ ਕ੍ਰਾਸ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।