ਪੰਜਾਬ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕੀਤੀ ਹੈ। ਕੈਪਟਨ ਸਿੰਘ ਨੇ ਅੱਜ ਆਪਣੇ ਵਿਰੋਧੀਆਂ ‘ਤੇ ਵੱਡੇ ਹਮਲੇ ਕੀਤੇ ਹਨ। ਉੱਥੇ ਹੀ ਆਪਣੀ ਨਵੀਂ ਪਾਰਟੀ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ। ਕੈਪਟਨ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਨਵਜੋਤ ਸਿੱਧੂ ਨੇ ਸਾਬਕਾ CM ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਸਿੱਧੂ ਨੇ ਕੈਪਟਨ ਨੂੰ ਬੀਜੇਪੀ ਦਾ ਵਫ਼ਾਦਾਰ ਦੱਸਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਇਨਫੋਰਸਮੈਂਟ ਡਾਇਰੈਕਟੋਰੇਟ(ED )ਜ਼ਰੀਏ ਕੰਟਰੋਲ ਕੀਤੇ ਗਏ ਮੁੱਖ ਮੰਤਰੀ ਸਨ ਤੇ ਖੁਦ ਨੂੰ ਬਚਾਉਣ ਲਈ ਪੰਜਾਬ ਦੇ ਹਿੱਤਾ ਨਾਲ ਸਮਝੌਤਾ ਕੀਤਾ। ਕੈਪਟਨ ਪੰਜਾਬ ਦੇ ਵਿਕਾਸ ਅਤੇ ਇਨਸਾਫ਼ ਨੂੰ ਰੋਕਣ ਵਾਲੀ ਨੈਗੇਟਿਵ ਫੋਰਸ ਸਨ।
ਇਹ ਵੀ ਪੜ੍ਹੋ : ਸਿੱਧੂ ਨੇ ਕੈਪਟਨ ਨੂੰ ਦੱਸਿਆ BJP ਦੇ ਵਫ਼ਾਦਾਰ, ਕਿਹਾ – ‘ਆਪਣੀ ਖੱਲ ਬਚਾਉਣ ਲਈ ਵੇਚੇ ਪੰਜਾਬ ਦੇ ਹਿੱਤ’
ਪਾਰਟੀ ਦੇ ਐਲਾਨ ‘ਤੇ ਤੰਜ ਕਸਦਿਆਂ ਸਿੱਧੂ ਨੇ ਟਵੀਟ ਕਰ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ‘ਚ ਲਿਖਿਆ, ‘ਤੁਸੀਂ ਮੇਰੇ ਲਈ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਸੀ, ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ, ਸੱਤਾ ਲਈ ਸੱਚ ਬੋਲ ਰਿਹਾ ਸੀ! ਪਿਛਲੀ ਵਾਰ ਜਦੋਂ ਤੁਸੀਂ ਆਪਣੀ ਪਾਰਟੀ ਬਣਾਈ ਸੀ, ਤੁਸੀਂ ਸਿਰਫ 856 ਵੋਟਾਂ ਹਾਸਿਲ ਕਰਕੇ ਆਪਣੀ ਜ਼ਮਾਨਤ ਵੀ ਜ਼ਬਤ ਕਰਵਾ ਲਈ ਸੀ… ਪੰਜਾਬ ਦੇ ਲੋਕ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਤੁਹਾਨੂੰ ਸਜ਼ਾ ਦੇਣ ਦੀ ਉਡੀਕ ਕਰ ਰਹੇ ਹਨ !!
ਵੀਡੀਓ ਲਈ ਕਲਿੱਕ ਕਰੋ -: