Decision of Chandigarh Administration : ਦੇਸ਼ ਵਿੱਚ ਜਦੋਂ ਤੋਂ ਅਨਲੌਕ ਸ਼ੁਰੂ ਹੋਇਆ ਹੈ, ਓਦੋਂ ਤੋਂ ਪ੍ਰਸਾਸ਼ਨ ਵਲੋਂ ਹਰ ਵਰਗ ਨੂੰ ਢਿੱਲ ਦਿੱਤੀ ਜਾਂ ਰਹੀ ਹੈ। ਪਰ ਹੁਣ ਇਸ ਦੌਰਾਨ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਇੱਕ ਫੈਸਲਾ ਲਿਆ ਗਿਆ ਹੈ, ਜਿਸ ਦੇ ਤਹਿਤ ਚੰਡੀਗੜ੍ਹ ਸਿਟੀ ਵਿੱਚ ਜਾਂ ਰੋਡ ਦੇ ਉੱਪਰ ਮੌਜੂਦ ਢਾਬੇ, ਹੋਟਲ ਅਤੇ ਹੋਰ ਦੁਕਾਨਾਂ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਿਕ ਰਾਤ 1 ਵਜੇ ਤੋਂ ਬਾਅਦ ਨਹੀਂ ਖੁਲ੍ਹਣਗੇ। ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਿਕ ਹੁਣ ਚੰਡੀਗੜ੍ਹ ਵਿੱਚ ਵਪਾਰਕ ਗਤੀਵਿਧੀਆਂ ਰਾਤ 1 ਵਜੇ ਤੋਂ ਸ਼ਾਮ 4.30 ਵਜੇ ਤੱਕ ਨਹੀਂ ਚੱਲਣਗੀਆਂ। ਚੰਡੀਗੜ੍ਹ ਦੇ ਡੀਸੀ ਮਨਦੀਪ ਬਰਾੜ ਦੇ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ, ਇਹ ਪਾਬੰਦੀ ਪੈਟਰੋਲ ਪੰਪਾਂ, ਕੈਮਿਸਟਾਂ ਅਤੇ ਹਸਪਤਾਲਾਂ ‘ਤੇ ਲਾਗੂ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਰਾਤ ਨੂੰ ਸੜਕ ਕਿਨਾਰੇ ਦੁਕਾਨਾਂ ਲਗਾਉਣ ‘ਤੇ ਵੀ ਪਾਬੰਦੀ ਹੋਵੇਗੀ। ਪ੍ਰਸ਼ਾਸਨ ਦੀ ਇਹ ਪਾਬੰਦੀ 18 ਨਵੰਬਰ ਤੋਂ 16 ਜਨਵਰੀ ਤੱਕ ਲਾਗੂ ਰਹੇਗੀ। ਇਹ ਫੈਸਲਾ ਚੰਡੀਗੜ੍ਹ ਪ੍ਰਸਾਸ਼ਨ ਵਲੋਂ ਲਗਾਤਾਰ ਮਿਲ ਰਹੀਆਂ ਸ਼ਕਾਇਤਾਂ ਦੇ ਤਹਿਤ ਲਿਆ ਗਿਆ ਹੈ। ਕਿਉਂਕ ਅਕਸਰ ਹੀ ਲੋਕ ਰਾਤ ਨੂੰ ਸੜਕ ਕਿਨਾਰੇ ਖੜ੍ਹ ਕੇ ਕੁੱਝ ਖਾਂਦੇ ਪੀਂਦੇ ਦੇਖੇ ਜਾਂਦੇ ਹਨ ਜਿਸ ਕਾਰਨ ਕਈ ਵਾਰ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਦੇ ਤਹਿਤ ਪ੍ਰਸਾਸ਼ਨ ਨੂੰ ਵੀ ਕਈ ਸ਼ਕਾਇਤਾਂ ਮਿਲ ਰਹੀਆਂ ਸੀ ਅੱਜ ਉਨ੍ਹਾਂ ਸ਼ਕਾਇਤਾਂ ਦੇ ਉੱਪਰ ਪ੍ਰਸਾਸ਼ਨ ਨੇ ਕਾਰਵਾਈ ਕਰਦਿਆਂ ਇਹ ਹੁਕਮ ਜਾਰੀ ਕਰ ਦਿੱਤੇ ਹਨ ਜੋ ਅਗਲੇ ਸਾਲ ਯਾਨੀ ਕਿ 16 ਜਨਵਰੀ 2021 ਤੱਕ ਲਾਗੂ ਰਹਿਣਗੇ। ਪ੍ਰਸਾਸ਼ਨ ਵਲੋਂ ਇਹ ਫੈਸਲਾ ਤਿਉਹਾਰਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕਿਉਂਕ ਤਿਉਹਾਰਾਂ ਦੇ ਸਮੇਂ ਜਾਂ ਨਵੇਂ ਸਾਲ ਵਾਲੇ ਦਿਨ ਲੋਕ ਅਕਸਰ ਦੇਰ ਰਾਤ ਤੱਕ ਪਾਰਟੀਆਂ ਕਰਦੇ ਦੇਖੇ ਜਾਂਦੇ ਹਨ। ਜਿਸ ਕਾਰਨ ਕਈ ਤਰਾਂ ਦੇ ਹਾਦਸੇ ਵੀ ਵਾਪਰ ਜਾਂਦੇ ਹਨ।