ਪੰਜਾਬ ਦੀ ਸਿਆਸਤ ‘ਚ ਪਿਛਲੇ ਹਫਤੇ ਹੋਏ ਤਖਤਾਂ ਪਲਟ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਹੋ ਰਹੇ ਹਨ। ਉੱਥੇ ਹੀ ਅੱਜ ਪੰਜਾਬ ਨੂੰ ਨਵੇਂ ਮੁੱਖ ਸਕੱਤਰ ਤੋਂ ਬਾਅਦ ਹੁਣ ਨਵਾਂ ਐਡਵੋਕੇਟ ਜਨਰਲ ਵੀ ਮਿਲ ਗਿਆ ਹੈ।
ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਸਵੇਰੇ ਹੁਕਮ ਜਾਰੀ ਕਰਦਿਆਂ ਸੀਨੀਅਰ ਐਡਵੋਕੇਟ ਸ: ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ।
ਸੀਨੀਅਰ ਐਡਵੋਕੇਟ ਸ: ਦੀਪਇੰਦਰ ਸਿੰਘ ਪਟਵਾਲੀਆ ਨੂੰ ਸਾਬਕਾ ਐਡਵੋਕਟ ਜਨਰਲ ਅਤੁਲ ਨੰਦਾ ਦੀ ਥਾਂ ‘ਤੇ ਨਿਯੁਕਤ ਕੀਤਾ ਗਿਆ ਹੈ। ਦਰਅਸਲ ਅਤੁਲ ਨੰਦਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਬਾਅਦ ਖੁਦ ਵੀ ਅਸਤੀਫ਼ਾ ਦੇ ਦਿੱਤਾ ਸੀ।