‘ਸਰਦਾਰ ਜੀ 3’ ਵਿਚ ਪਾਕਿਸਤਾਨੀ ਅਦਾਕਾਰਾ ਨਾਲ ਕੰਮ ਕਰਨ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਇੱਕ ਵਾਰ ਫਿਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਹੰਗਾਮਾ ਹੋਇਆ ਹੈ। ਪਟਿਆਲਾ ਦੇ ਬਾਂਸਾ ਵਾਲੇ ਬਾਜ਼ਾਰ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਦੁਕਾਨਦਾਰ ਵੀ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਸਵੇਰੇ 9 ਵਜੇ ਤੋਂ ਪਹਿਲਾਂ ਬੈਰੀਕੇਡ ਲਗਾ ਦਿੱਤੇ ਸਨ। ਜਿਵੇਂ ਹੀ ਦੁਕਾਨਦਾਰ ਸਵੇਰੇ 9:30 ਵਜੇ ਦੇ ਕਰੀਬ ਆਪਣੀਆਂ ਦੁਕਾਨਾਂ ਖੋਲ੍ਹਣ ਵਾਲੇ ਸਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ।
ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੋਂ ਉਨ੍ਹਾਂ ਦੇ ਬੋਰਡ ਵੀ ਪਾੜੇ ਗਏ ਹਨ। ਇੱਕ ਦੁਕਾਨਦਾਰ ਨੇ ਕਿਾਹ ਕਿ ਸਵੇਰੇ ਕੁਝ ਲੋਕ ਉਨ੍ਹਾਂ ਦੀ ਦੁਕਾਨ ਦੀ ਛੱਤ ‘ਤੇ ਚੜ੍ਹੇ ਸਨ। ਇਸ ਦਾ ਪਤਾ ਲੱਗਾ ਤਾਂ ਉਹ ਮੌਕੇ ‘ਤੇ ਆਏ ਅਤੇ ਪੁੱਛਿਆ। ਇਸ ‘ਤੇ ਨੌਜਵਾਨ ਬੋਲੇ ਕਿ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ।

ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਦੁਕਾਨ ਦੇ ਬੋਰਡ ਦੇ ਉਪਰ ਉਰਦੂ ਲਿਖੇ ਬੋਰਡ ਲਾ ਦਿੱਤੇ ਗਏ। ਇਸ ਦਾ ਕਾਰਨ ਪੁੱਛਿਆ ਤਾਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਲਈ ਇਹ ਲਾਏ ਗਏ ਹਨ।ਇਸ ਮਗਰੋਂ ਲਾਹ ਦਿੱਤੇ ਜਾਣਗੇ। ਇਸ ‘ਤੇ ਦੁਕਾਨਦਾਰਾਂ ਨੇ ਇਤਰਾਜ ਜਤਾਇਆ। ਇਸ ਮਗਰੋਂ ਦਿਲਜੀਤ ਦੋਸਾਂਝ ਸ਼ੂਟਿੰਗ ਪੂਰੀ ਕਰਕੇ ਚਲਾ ਗਿਆ।
ਦੁਕਾਨਦਾਰਾਂ ਨੇ ਦੱਸਿਆ ਕਿ ਇਹ ਇਲਾਕਾ ਕੋਤਵਾਲੀ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪੁਲਿਸ ਨੇ ਬਾਜ਼ਾਰ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ। ਸਵੇਰੇ 9:30 ਵਜੇ ਤੱਕ ਸ਼ੂਟਿੰਗ ਚੱਲਦੀ ਰਹੀ। ਜਦੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਆਇਆ ਤਾਂ ਉਨ੍ਹਾਂ ਨੂੰ ਗਿਆ। ਗਾਹਕਾਂ ਨੂੰ ਵੀ ਬਾਜ਼ਾਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਇੱਥੇ ਸ਼ੂਟਿੰਗ ਕਰਨ ਲਈ ਸਾਡੇ ਤੋਂ ਇਜਾਜ਼ਤ ਨਹੀਂ ਲਈ। ਇਹ ਸਾਡੀ ਨਿੱਜੀ ਜਾਇਦਾਦ ਹੈ। ਸਾਨੂੰ ਸ਼ੂਟਿੰਗ ਬਾਰੇ ਦੱਸਿਆ ਤੱਕ ਨਹੀਂ ਗਿਆ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਦਾ ਵੱਡਾ ਐਕਸ਼ਨ, ਨਾਭਾ ਦੀ BDPO ਬਲਜੀਤ ਕੌਰ ਦਾ ਕੀਤਾ ਤਬਾਦਲਾ
ਦੱਸ ਦੇਈਏ ਕਿ ਦਿਲਜੀਤ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ ਵਿੱਚ ਚੱਲ ਰਹੀ ਹੈ। ਫਿਲਮ ਦੇ ਕਈ ਦ੍ਰਿਸ਼ ਕਿਲਾ ਮੁਬਾਰਕ ਵਿੱਚ ਵੀ ਸ਼ੂਟ ਕੀਤੇ ਗਏ ਹਨ। ਫਿਲਮ ਦਾ ਨਾਮ ਅਜੇ ਤੱਕ ਪਤਾ ਨਹੀਂ ਚੱਲ ਸਕਿਆ।
ਵੀਡੀਓ ਲਈ ਕਲਿੱਕ ਕਰੋ -:
























