ਪੰਜਾਬ ਇਸ ਵੇਲੇ ਬਹੁਤ ਹੀ ਗੰਭੀਰ ਹਲਾਤਾਂ ਨਾਲ ਜੂਝ ਰਿਹਾ ਹੈ। ਹੜ੍ਹਾਂ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਦੌਰਾਨ ਪੰਜਾਬੀ ਕਲਾਕਾਰ ਤਨਦੇਹੀ ਨਾਲ ਲੋਕਾਂ ਦੀ ਮਦਦ ਵਿਚ ਲੱਗੇ ਹਨ। ਦਿਲਜੀਤ ਦੋਸਾਂਝ ਨੇ ਪੰਜਾਬ ਦੇ 10 ਪਿੰਡ ਗੋਦ ਲੈਣ ਦਾ ਐਲਾਨ ਕੀਤਾ ਸੀ, ਜਿਸ ਵਿਚ ਉਨ੍ਹਾਂ ਦੀ ਫਾਊਂਡੇਸ਼ਨ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ 10 ਪਿੰਡਾਂ ਦੀ ਦੇਖਭਾਲ ਕਰੇਗੀ। ਹੁਣ ਦਿਲਜੀਤ ਨੇ ਵੀਡੀਓ ਜਾਰੀ ਕਰਕੇ ਪੰਜਾਬ ਦੇ ਲੋਕਾਂ ਦੀ ਹਿੰਮਤ ਵਧਾਈ ਹੈ ਤੇ ਹੌਂਸਲਾ ਦਿੱਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਜ਼ਿੰਦਗੀਆਂ ਦੁਬਾਰਾ ਸ਼ੁਰੂ ਨਹੀਂ ਹੋ ਜਾਂਦੀਆਂ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।
ਪੰਜਾਬ ਦੇ ਹਲਾਤ ਹੜ੍ਹ ਕਾਰਨ ਬਹੁਤ ਖਰਾਬ ਹਨ। ਲੋਕਾਂ ਦੇ ਘਰ ਰੁੜ ਗਏ ਹਨ, ਫਸਲਾਂ ਤਬਾਹ ਹੋ ਚੁੱਕੀਆਂ ਹਨ। ਪਸ਼ੂ, ਮੱਝਾਂ-ਗਾਵਾਂ ਮਰ ਚੁੱਕੀਆਂ ਹਨ। ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਹਨ। ਪੰਜਾਬ ਜ਼ਖਮੀ ਹੈ, ਪਰ ਹਾਰਿਆ ਨਹੀਂ ਹੈ। ਅਸੀਂ ਪੰਜਾਬ ਦੀ ਗੋਦੀ ਵਿਚੋਂ ਉਠੇ ਹਾਂ, ਪੰਜਾਬ ਨੇ ਸਾਨੂੰ ਗੋਦ ਲਿਆ ਹੈ ਤੇ ਅਸੀਂ ਪੰਜਾਬ ਦੀ ਗੋਦ ਵਿਚ ਹੀ ਮਰਨਾ ਹੈ। ਜਿੰਨੇ ਵੀ ਪੀੜ੍ਹਤ ਪਰਿਵਾਰ ਹਨ ਅਸੀਂ ਉਨ੍ਹਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਹਾਂ।

ਦਿਲਜੀਤ ਨੇ ਅੱਗੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਰਾਸ਼ਨ-ਪਾਣੀ ਦੇ ਕੇ ਗੱਲ ਖ਼ਤਮ ਹੋ ਜਾਵੇਗੀ, ਜਦੋਂ ਤੱਕ ਉਨ੍ਹਾਂ ਦੀਆਂ ਜ਼ਿੰਦਗੀਆਂ ਦੁਬਾਰਾ ਸ਼ੁਰੂ ਨਹੀਂ ਹੋ ਜਾਂਦੀਆਂ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਜਿੰਨੇ ਵੀ ਲੋਕਲ NGOs ਹਨ, ਲੋਕਲ ਮੀਡੀਆ ਹੈ, ਉਹ ਬਹੁਤ ਵਧੀਆ ਕੰਮ ਕਰ ਰਹੇ ਹਨ, ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ। ਪੰਜਾਬ ਦਾ ਯੂਥ ਵੀ ਖੁਦ ਅੱਗੇ ਆਇਆ ਹੈ, ਇਨ੍ਹਾਂ ਹਲਾਤਾਂ ਨੂੰ ਸੰਭਾਲ ਰਿਹਾ ਹੈ।
ਇਹ ਵੀ ਪੜ੍ਹੋ : ਹੜ੍ਹ ਦੇ ਪਾਣੀ ‘ਚ ਉਤਰੇ ਕੇਂਦਰੀ ਮੰਤਰੀ ਸ਼ਿਵਰਾਜ, ਕਿਸਾਨਾਂ ਤੋਂ ਜਾਣਿਆ ਹਾਲ, ਬੋਲੇ- ‘ਕੇਂਦਰ ਸਰਕਾਰ ਪੰਜਾਬ ਨਾਲ…’
ਗਾਇਕ ਨੇ ਅੱਗੇ ਕਿਹਾ ਕਿ ਮੇਰੇ ਜਿੰਨੇ ਵੀ ਸੋਮੇ ਹਨ, ਜਿੰਨੇ ਵੀ ਕਾਰਪੋਰੇਟ ਹਾਊਸਿਜ਼ ਨੂੰ ਮੈਂ ਜਾਣਦਾ ਹਾਂ, ਮੇਰੀ ਟੀਮ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ, ਸਭ ਪੰਜਾਬ ਦੀ ਮਦਦ ਕਰਨ ਲਈ ਤਿਆਰ ਹਨ, ਉਹ ਸਾਰੇ ਅੱਗੇ ਆਉਣਾ ਚਾਹੁੰਦੇ ਹਨ। ਇਸ ਮੁਸੀਬਤ ਤੋਂ ਅਸੀਂ ਨਿਕਲ ਜਾਵਾਂਗੇ। ਪੰਜਾਬ ‘ਤੇ ਹਮੇਸ਼ਾ ਮੁਸੀਬਤ ਆਈ ਹੈ। ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਅੱਗੇ ਕਿ ਸਾਨੂੰ ਇੰਨੀ ਸ਼ਕਤੀ ਦੇਵੇ ਕਿ ਅਸੀਂ ਸਾਰੇ ਭੈਣ-ਭਰਾ ਮਿਲ ਕੇ ਇਸ ਮੁਸੀਬਤ ਤੋਂ ਬਾਹਰ ਆ ਜਾਈਏ ਤੇ ਇੱਕ ਵਾਰ ਮੁੜ ਤੋਂ ਜ਼ਿੰਦਗੀਆਂ ਦੁਬਾਰਾ ਖੜ੍ਹੀਆਂ ਹੋ ਸਕਣ।
ਵੀਡੀਓ ਲਈ ਕਲਿੱਕ ਕਰੋ -:
























