ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ‘ਸਰਦਾਰ ਜੀ-3’ ਫਿਲਮ ਵਿਵਾਦ ਬਾਰੇ ਪਹਿਲੀ ਵਾਰ ਖੁੱਲ੍ਹ ਕੇ ਗੱਲ ਕੀਤੀ ਹੈ। ਉਸ ਨੇ ਭਾਰਤ-ਪਾਕਿਸਤਾਨ ਮੈਚ ‘ਤੇ ਵੀ ਸਵਾਲ ਉਠਾਏ ਹਨ। ਦਿਲਜੀਤ ਇਸ ਸਮੇਂ ਆਪਣੇ ਓਰਾ ਟੂਰ ‘ਤੇ ਮਲੇਸ਼ੀਆ ਵਿੱਚ ਹੈ। ਉਸ ਦਾ ਪਹਿਲਾ ਸ਼ੋਅ ਬੀਤੀ ਰਾਤ (24 ਸਤੰਬਰ) ਹੋਇਆ।

ਉਸ ਨੇ ਕਿਹਾ ਕਿ “ਇਹ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਾਰੇ ਭਾਰਤੀ ਹਾਂ। ਜਦੋਂ ਮੇਰੀ ਫਿਲਮ, ਸਰਦਾਰ ਜੀ, ਫਰਵਰੀ ਵਿੱਚ ਬਣੀ ਸੀ, ਤਾਂ ਸਾਰੇ ਮੈਚ ਖੇਡ ਖੇਡ ਰਹੇ ਸਨ। ਪਰ ਜੋ ਬਹੁਤ ਹੀ ਮੰਦਭਾਗੀ ਘਟਨਾ ਪਹਿਲਗਾਮ ਵਿਚ ਹੋਈ, ਅਸੀਂ ਨਿੰਦਾ ਕੀਤੀ। ਅਸੀਂ ਉਦੋਂ ਅਰਦਾਸ ਕੀਤੀ ਸੀ, ਅਤੇ ਅੱਜ ਵੀ ਪ੍ਰਾਰਥਨਾ ਕਰਦੇ ਹਾਂ ਕਿ ਜਿਸ ਨੇ ਵੀ ਹਮਲਾ ਕੀਤਾ ਹੈ, ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ। ਪਰ ਇਸ (ਭਾਰਤ-ਪਾਕਿਸਤਾਨ) ਮੈਚ ਅਤੇ ਮੇਰੀ ਫਿਲਮ ਵਿੱਚ ਬਹੁਤ ਫ਼ਰਕ ਹੈ।”
)
ਦਿਲਜੀਤ ਨੇ ਕਿਹਾ ਕਿ ਸਾਡੀ ਫਿਲਮ ਪਹਿਲਾਂ ਸ਼ੂਟ ਕੀਤੀ ਗਈ ਸੀ, ਮੈਚ ਬਾਅਦ ਵਿੱਚ। ਨੈਸ਼ਨਲ ਮੀਡੀਆ ਦਾ ਜੋਰ ਲੱਗ ਗਿਆ, ਦਿਲਜੀਤ ਦੋਸਾਂਝ ਨੂੰ ਦੇਸ਼ ਦੇ ਖਿਲਾਫ ਦਿਖਾਉਣ ਲਈ, ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ : ਵਿਦਾਈ ਤੋਂ ਪਹਿਲਾਂ ਲਾੜੀ ਦੀ ਭੇਤਭਰੇ ਹਲਾਤਾਂ ‘ਚ ਮਿਲੀ ਮ੍ਰਿਤਕ ਦੇਹ, ਪਰਿਵਾਰ ਨੂੰ ਕਤਲ ਦਾ ਸ਼ੱਕ
ਦੱਸ ਦੇਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਫਿਲਮ “ਸਰਦਾਰ ਜੀ 3” ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੇ ਵੀ ਇਸ ਫਿਲਮ ਵਿੱਚ ਕੰਮ ਕੀਤਾ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਵਿਚਾਲੇ ਫਿਲਮ ਬਾਰੇ ਸੋਸ਼ਲ ਮੀਡੀਆ ‘ਤੇ ਸਵਾਲ ਉੱਠਣ ਲੱਗੇ। ਜਿਵੇਂ ਹੀ ਵਿਰੋਧ ਵਧਿਆ, ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਗਿਆ। ਇਹ ਐਲਾਨ ਕੀਤਾ ਗਿਆ ਕਿ ਇਹ ਸਿਰਫ਼ ਵਿਦੇਸ਼ਾਂ ਵਿੱਚ ਦਿਖਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























