ਗੁਰਦਾਸਪੁਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸਪੀਕਰਾਂ ਨੂੰ ਆਵਾਜ਼ ਘੱਟ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਰਹੀਮਾਦਾਬ ਵਿਚ ਬੀਤੀ ਰਾਤ ਮਿੱਟੀ ਪਾ ਰਹੇ ਟਰੈਕਟਰ ਦੇ ਸਪੀਕਰ ਦੀ ਆਵਾਜ਼ ਘੱਟ ਕਰਨ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ। ਇੰਨੇ ਵਿਚ ਟਰੈਕਟਰ ਚਾਲਕ ਨੂੰ ਗੁੱਸਾ ਆ ਗਿਆ ਤੇ ਉਸ ਨੇ ਮਾਂ-ਪੁੱਤ ਉਤੇ ਟਰੈਕਟਰ ਹੀ ਚੜ੍ਹਾ ਦਿੱਤਾ। ਇਸ ਹਾਦਸੇ ਵਿਚ ਮਾਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਪੁੱਤਰ ਨੂੰ ਇਲਾਜ ਲਈ ਗੁਰਦਾਸਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।