Nano Bubble Technology: ਕਪੂਰਥਲਾ, 20 ਜੂਨ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਪਵਿੱਤਰ ਬੇਈਂ ਵਿਚ ਪੈਂਦੇ ਗੰਧਲੇ ਪਾਣੀ ਦੇ ਸੁਧਾਰ ਲਈ ਨੈਨੋ ਬੱਬਲ ਤਕਨਾਲੋਜੀ ਵਾਲੇ ਭੁਲਾਣਾ ਦੇ ‘ਇਨ-ਸੀਟੂ ਰੈਮੇਡੀਏਸ਼ਨ ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਗਈ। ਬਾਇਓ-ਉਪਚਾਰ ਅਤੇ ਫਾਈਟੋ-ਉਪਚਾਰ ਦੇ ਸੁਮੇਲ ’ਤੇ ਆਧਾਰਿਤ ਇਸ ਬੇਹੱਦ ਘੱਟ ਲਾਗਤ ਵਾਲੇ ਪ੍ਰਾਜੈਕਟ ਨੂੰ ਇਥੇ ਟਰਾਇਲ ਦੇ ਆਧਾਰ ’ਤੇ ਚਲਾਇਆ ਗਿਆ ਹੈ। ਪਿੰਡ ਰਾਵਲ ਨੇੜੇ ਭੁਲਾਣਾ ਡਰੇਨ ਵਿਚ 27 ਕਲੋਨੀਆਂ ਦਾ ਗੰਦਾ ਪਾਣੀ ਪੈਂਦਾ ਹੈ, ਜੋ ਹੁਸੈਨਪੁਰ ਨੇੜੇ ਪਵਿੱਤਰ ਬੇਈਂ ਵਿਚ ਤਬਦੀਲ ਹੋ ਜਾਂਦੀ ਹੈ। ਰਿਹਾਇਸ਼ੀ ਕਲੋਨੀਆਂ ਦਾ ਇਹ ਪ੍ਰਦੂਸ਼ਿਤ ਪਾਣੀ ਪਵਿੱਤਰ ਬੇਈਂ ਦੇ ਪਾਣੀ ਨੂੰ ਗੰਧਲਾ ਕਰਦਾ ਹੈ ਅਤੇ ਇਹ ਪ੍ਰਾਜੈਕਟ ਬੇਈਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਵਿਚ ਬੇਹੱਦ ਮਦਦਗਾਰ ਸਾਬਿਤ ਹੋਵੇਗਾ।
ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੇ ਇਸ ਮੌਕੇ ਦੱਸਿਆ ਕਿ ਆਪਣੀ ਕਿਸਮ ਦੇ ਇਸ ਪਹਿਲੇ ਪ੍ਰਾਜੈਕਟ ਲਈ ਮੈਸਰਜ਼ ਕੇ. ਬੀ. ਕੇ ਵਾਤਾਵਰਨ ਇਨਫ੍ਰਾਸਟਰੱਚਰ ਲਿਮਟਿਡ, ਚੰਡੀਗੜ ਵੱਲੋਂ ਗੰਧਲੇ ਪਾਣੀ ਦੇ ਆਕਸੀਕਰਨ ਲਈ ਨੈਨੋ ਬੱਬਲ ਜੈਨਰੇਟਰ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਲਈ ਕੇਵਲ 5 ਹਾਰਸ ਪਾਵਰ ਮੋਟਰ ਦੀ ਹੀ ਲੋੁੜ ਪੈਂਦੀ ਹੈ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਸੂਬੇ ਦੀਆਂ ਹੋਰਨਾਂ ਥਾਵਾ ’ਤੇ ਵੀ ਐਸ. ਟੀ. ਪੀ ਦੇ ਮੁਕਾਬਲੇ ਬੇਹੱਦ ਘੱਟ ਲਾਗਤ ਵਾਲੇ ਅਜਿਹੇ ਪ੍ਰਾਜੈਕਟ ਚਲਾਏ ਜਾਣਗੇ। ਉਨਾਂ ਦੱਸਿਆ ਕਿ ਕੌਮੀ ਗ੍ਰੀਨ ਟਿ੍ਰਬਿੳੂਨਲ ਵੱਲੋਂ ਸੂਬੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਪਾਣੀ ਦੀ ਗੁਣਵੱਤਾ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ, ਜਿਥੇ ਐਸ. ਟੀ. ਪੀ ਸਥਾਪਿਤ ਨਹੀਂ ਕੀਤੇ ਗਏ। ਉਨਾਂ ਕਿਹਾ ਕਿ ਗੰਧਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਪ੍ਰਾਜੈਕਟ ਐਸ. ਟੀ. ਪੀ ਦੀ ਜਗਾ ਬੇਹੱਦ ਕਾਰਗਰ ਸਾਬਿਤ ਹੋ ਸਕਦੇ ਹਨ।
ਉਨਾਂ ਕਿਹਾ ਕਿ ਇਸ ਤਰਾਂ ਨਾਲ ਟਰੀਟ ਕੀਤਾ ਗਿਆ ਪਾਣੀ ਖੇਤਾਂ ਨੂੰ ਲਗਾਇਆ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਮਸ਼ਨਰ ਨਗਰ ਨਿਗਮ ਕਪੂਰਥਲਾ ਸ੍ਰੀ ਰਾਹੁਲ ਚਾਬਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜ. ਕਰਨੇਸ਼ ਗਰਗ, ਸੀ. ਈ. ਈ ਜਲੰਧਰ ਇੰਜ. ਜੀ. ਐਸ ਮਜੀਠੀਆ, ਐਸ. ਈ. ਈ ਜਲੰਧਰ ਇੰਜ. ਹਰਬੀਰ ਸਿੰਘ, ਐਕਸੀਅਨ ਇੰਜ. ਐਸ. ਐਸ ਮਠਾਰੂ, ਐਕਸੀਅਨ ਇੰਜ. ਕੁਲਦੀਪ ਸਿੰਘ, ਐਕਸੀਅਨ ਸੀਵਰੇਜ ਬੋਰਡ ਸ੍ਰੀ ਸੰਨੀ ਗੋਗਨਾ, ਐਸ. ਡੀ. ਓ ਡਰੇਨੇਜ ਸ੍ਰੀ ਕਮਲਜੀਤ ਲਾਲ, ਸ. ਜਗਜੀਤ ਸਿੰਘ ਕੋਛੜ, ਸ੍ਰੀ ਟੀ. ਆਰ ਸ਼ਰਮਾ, ਸ੍ਰੀ ਸਤਬੀਰ ਸਿੰਘ ਚੰਦੀ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।