ਜਲੰਧਰ ਵਿਚ ਪਤਨੀ ਤੋਂ ਤੰਗ ਆ ਕੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਉਸ ਦੇ ਸਹੁਰਿਆਂ ‘ਤੇ ਲਗਾਏ ਗੰਭੀਰ ਇਲਜ਼ਾਮ ਲਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਮਾਮਲਾ ਜਿਲ੍ਹਾ ਜਲੰਧਰ ਦੇ ਥਾਣਾ ਫਿਲੌਰ ਅਧੀਨ ਆਉਂਦੇ ਪਿੰਡ ਲਸਾੜਾ ਤੋਂ ਸਾਹਮਣੇ ਆਇਆ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕਾ ਅਜੇ ਕੁਮਾਰ ਦਾ ਆਪਣੇ ਸਹੁਰੇ ਪਰਿਵਾਰ ਦੇ ਨਾਲ ਲੜਾਈ-ਝਗੜਾ ਚਲਦਾ ਸੀ ਅਤੇ ਉਸ ਦੀ ਪਤਨੀ ਰੁੱਸ ਕੇ ਆਪਣੇ ਪੇਕੇ ਗਈ ਹੋਈ ਸੀ।

ਜਦੋਂ ਵੀ ਅਜੇ ਕੁਮਾਰ ਉਸ ਨੂੰ ਲੈਣ ਜਾਂਦਾ ਸੀ ਤਾਂ ਸਹੁਰਾ ਪਰਿਵਾਰ ਵਾਲੇ ਉਸ ਨਾਲ ਮਾਰ-ਕੁੱਟ ਕਰਦੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਅੱਜ ਆਪਣੇ ਘਰ ਵਿੱਚ ਹੀ ਆਪਣੀ ਪਤਨੀ ਦੀ ਚੁੰਨੀ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਇਹ ਵੀ ਪੜ੍ਹੋ : ਲੁਧਿਆਣਾ : ਨਗਰ ਕੀਰਤਨ ‘ਚ ਫਾਇਰਿੰਗ, ਬੱਚੇ ਦੀ ਲੱਤ ‘ਚ ਲੱਗੀ ਗੋਲੀ, CCTV ਵੀਡੀਓ ਆਈ ਸਾਹਮਣੇ
ਦੂਜੇ ਪਾਸੇ ਜਦੋਂ ਅਜੇ ਕੁਮਾਰ ਦੀ ਪਤਨੀ ਨੇਹਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਇਹ ਮੰਨਿਆ ਕਿ ਲੜਾਈ-ਝਗੜਾ ਸੀ ਪਰ ਨਾਲ ਹੀ ਉਸ ਨੇ ਕਿਹਾ ਕਿ ਉਸ ਦਾ ਪਤੀ ਉਸ ‘ਤੇ ਸ਼ੱਕ ਕਰਦਾ ਸੀ ਜਿਸ ਕਰਕੇ ਘਰ ਵਿੱਚ ਲੜਾਈ-ਝਗੜਾ ਰਹਿੰਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























