ਪੰਜਾਬ ਵਿਚ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਮਿਸ਼ਨ ਨੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਦੀ ਇਜਾਜ਼ਤ ਪੰਜਾਬ ਸਰਕਾਰ ਨੂੰ ਦੇ ਦਿੱਤੀ ਹੈ। ਚੋਣ ਕਮਿਸ਼ਨ ਕੋਲ ਡੀਸੀ ਬਠਿੰਡਾ ਤੇ ਡੀਸੀ ਸੰਗਰੂਰ ਵੱਲੋਂ ਕੁੱਲ 3 ਪ੍ਰਸਤਾਵ ਭੇਜੇ ਗਏ ਸਨ।
ਮੁੱਖ ਸਕੱਤਰ ਮਾਲੀਆ, ਰਾਹਤ ਤੇ ਪੁਨਰਵਾਸ ਨੇ ਦੱਸਿਆ ਕਿ ਰਾਜ ਕਾਰਜਕਾਰਨੀ ਕਮੇਟੀ ਨੇ ਆਪਣੀ 38ਵੀਂ ਬੈਠਕ ਵਿਚ ਫਸਲ ਦੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਲਈ ਪੈਸੇ ਦੀ ਵੰਡ ਲਈ ਡਿਪਟੀ ਕਮਿਸ਼ਨਰ ਬਠਿੰਡਾ ਦੇ ਦੋ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਇੱਕ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ।
ਇਹ ਵੀ ਪੜ੍ਹੋ : AGTF ਪੰਜਾਬ ਨੂੰ ਮਿਲੀ ਸਫਲਤਾ, ਬੁੱਚੀ ਗਿ/ਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਵੱਲੋਂ ਸੰਗਰੂਰ ਦੇ ਇਕ ਤੇ ਬਠਿੰਡਾ ਦੇ 2 ਪ੍ਰਸਤਾਵਾਂ ਨੂੰ ਮਨਜ਼ੂਰ ਕੀਤਾ ਗਿਆ ਹੈ ਜਿਸ ਵਿਚ ਬਠਿੰਡਾ ਲਈ ਸਟੇਟ ਡਿਜਾਸਟਰ ਰਿਲੀਫ ਫੰਡ ਤੋਂ 7,59,22,000/- ਰੁਪਏ ਤੇ 9,71,508 ਤੇ ਅਤੇ 2,53,82,000/- ਅਤੇ 4,98,41,710/- ਰਾਜ ਫੰਡ ਵਿੱਚੋਂ ਜਾਰੀ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਸੰਗਰੂਰ ਲਈ ਐੱਸ.ਡੀ.ਆਰ.ਐੱਫ਼ ਤੋਂ 51,95,137/- ਰੁਪਏ ਅਤੇ ਰਾਜ ਫੰਡ ਵਿੱਚੋਂ 55,67,430/- ਰੁਪਏ ਜਾਰੀ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: