ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਏਗਾ। ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। 11 ਵਜੇ ਤੇਜਾ ਸਿੰਘ ਮਰੀਨ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੱਤਰਕਾਰ ਮੀਟਿੰਗ ਹੋਵੇਗੀ। ਅੱਜ ਇੱਥੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਚੋਣ ਦੀ ਤਰੀਕ ਦਾ ਐਲਾਨ ਕੀਤਾ ਗਿਆ।
ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਵਰਕਰਾਂ ਦੀ ਸਖ਼ਤ ਮਿਹਨਤ ਸਦਕਾ ਹੀ ਪਾਰਟੀ ਦੀ ਇਹ ਭਰਤੀ ਪੂਰੀ ਹੋਈ ਹੈ। ਸਾਡੀ ਮੈਂਬਰਸ਼ਿਪ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਅਕਾਲੀ ਦਲ ਨੂੰ ਇਹ ਪਿਆਰ ਦੇਣ ਵਾਲੇ ਸਾਰੇ ਵਰਕਰਾਂ ਦਾ ਧੰਨਵਾਦ। ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ 42 ਡਿਗਰੀ ਪਹੁੰਚਿਆ ਪਾਰਾ, ਕ/ਹਿਰ ਦੀ ਗਰਮੀ ਵਿਚਾਲੇ ਇਨ੍ਹਾਂ ਤਰੀਕਾਂ ਨੂੰ ਰਾਹਤ ਦੀ ਉਮੀਦ
ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਵੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਇਸ ਵਾਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਨਿਭਾਈ ਗਈ ਭੂਮਿਕਾ ਲਈ ਵੋਟਾਂ ਪਾ ਕੇ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ। ਇਹ ਵਰਕਿੰਗ ਕਮੇਟੀ 5 ਸਾਲ ਪਹਿਲਾਂ ਚੁਣੀ ਗਈ ਸੀ, ਅੱਜ ਇਸ ਦੀ ਆਖਰੀ ਮੀਟਿੰਗ ਸੀ। ਅੱਜ ਸਾਰੇ ਮੈਂਬਰ ਹਾਜ਼ਰ ਹਨ। ਮੀਟਿੰਗ ਵਿਚ ਸਾਂਸਦ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ ਸਨ। ਦੱਸ ਦੇਈਏ ਕਿ ਮੀਟਿੰਗ ਵਿਚ ਵਕਫ ਬੋਰਡ ਦੇ ਪਾਸ ਹੋਏ ਬਿੱਲ ਦੀ ਵੀ ਨਿਖੇਧੀ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
