ਜਗਰਾਓਂ ਵਿਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ ਜਿਸ ਦੌਰਾਨ ਗੈਂਗਸਟਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਿਚ ਸਫਲ ਹੋ ਗਏ ਹਨ। ਗੈਂਗਸਟਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਮੋਗਾ ਵੱਲ ਫਰਾਰ ਹੋ ਗਏ।
ਤਸਕਰ ਕ੍ਰੇਟਾ ਗੱਡੀ ਵਿੱਚ ਡਰੱਗ ਦੀ ਡਿਲਵਰੀ ਕਰਨ ਲਈ ਆਇਆ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਗੈਂਗਸਟਰ ਨੂੰ ਫੜਨ ਲਈ CIA ਨੇ ਜਾਲ ਵਿਛਾਇਆ ਸੀ, ਜਦੋਂ ਨਾਕਾਬਾੰਦੀ ਦੌਰਾਨ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਗਈ।
ਗੈਂਗਸਟਰ ਵੱਲੋਂ ਗੋਲੀਆਂ ਚਲਾਉਣ ‘ਤੇ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਪਹਿਲੀ ਗੋਲੀ ਰੇਲਵੇ ਰੋਡ ‘ਤੇ ਪੁਲਿਸ ਨੇ ਗੱਡੀ ਦੇ ਟਾਇਰ ‘ਤੇ ਚਲਾਈ। ਦੂਜੀ ਗੋਲੀ ਪੁਲਿਸ ਨੇ ਕਾਲਜ ਰੋਡ ਅਤੇ ਤੀਜੀ ਲਿੰਕ ਰੋਡ ‘ਤੇ ਦਾਗੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੇ ਗੈਂਗਸਟਰ ਵਿਚਾਲੇ 6 ਤੋਂ 7 ਗੋਲੀਆਂ ਚੱਲੀਆਂ।
ਇਸ ਮਗਰੋਂ ਅਧਿਕਾਰੀਆਂ ਨੇ ਪੂਰੇ ਜਗਰਾਓਂ ਵਿੱਚ ਗੈਂਗਸਟਰ ਵੱਲੋਂ ਪੁਲਿਸ ‘ਤੇ ਫਾਇਰਿੰਗ ਕਰਕੇ ਕਾਰ ਭਜਾਉਣ ਦੀ ਸੂਚਨਾ ਵਾਇਰਲੈੱਸ ਕਰ ਦਿੱਤੀ। ਇਸ ਵਿਚਾਲੇ ਦੋਸ਼ੀ ਗੈਂਗਸਟਰ ਨੂੰ ਪੁਲਿਸ ਨੇ ਰਾਣੀ ਝਾਂਸੀ ਚੌਂਕ ਤੋਂ 26 ਸਾਲਾਂ ਡਰੱਗ ਤਸਕਰ ਨੂੰ ਕਾਬੂ ਕਰ ਲਿਆ। ਬਦਮਾਸ਼ ਨੇ ਰਸਤੇ ਵਿੱਚ ਕਈ ਵਾਹਨ ਚਾਲਕਾਂ ਨੂੰ ਟੱਕਰ ਮਾਰੀ।
ਇਹ ਵੀ ਪੜ੍ਹੋ : ਖੰਨਾ : ਕੌਂਸਲਰ ਤੇ MLA ਦੀ ਗੁੰਮਸ਼ੁਦਗੀ ਦੇ ਲੱਗੇ ਬੋਰਡ, ਗਲੀ ਨਾ ਬਣਨ ‘ਤੇ ਦੁਖੀ ਲੋਕਾਂ ਨੇ ਲਾਏ ਨਾਅਰੇ
ਦੋਸ਼ੀ ਦਾ ਨਾਂ ਜਗਤਾਰ ਹੈ। ਉਸ ਤੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਗਤਾਰ ਥਾਣਾ ਫਿਲੌਰ ਦਾ ਰਹਿਣ ਵਾਲਾ ਹੈ। ਦੋਸ਼ੀ ‘ਤੇ ਤਿੰਨ ਮਾਮਲੇ ਦਰਜ ਹਨ। ਗੱਡੀ ਤੋਂ ਨਸ਼ਾ ਬਰਾਮਦ ਹੋਇਆ ਹੈ। ਦੋਸ਼ੀ ‘ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਦੱਸਿਆ ਜਾ ਰਿਹਾ ਹੈ ਕਿ ਜਗਰਾਓਂ ਦੇ ਹਾਈਵੇ ‘ਤੇ ਪੁਲਿਸ ਤੇ ਬਦਮਾਸ਼ਾਂ ਵਿਚ ਮੁਕਾਬਲਾ ਹੋਇਆ ਹੈ ਜਿਸ ਪੁਲਿਸ ਟੀਮ ਨੇ ਗੈਂਗਸਟਰਾਂ ਦੀ ਕ੍ਰੇਟਾ ਗੱਡੀ ਦਾ ਪਿੱਛਾ ਕੀਤਾ ਤੇ ਉਨ੍ਹਾਂ ‘ਤੇ ਫਾਇਰਿੰਗ ਵੀ ਕੀਤੀ ਪਰ ਬਦਮਾਸ਼ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਦੱਸੇ ਜਾ ਰਹੇ ਹਨ। ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕ ਸਹਿਮੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: