ਹਰਿਆਣਾ ਦੇ ਅੰਬਾਲਾ ਵਿਖੇ ਅੱਜ ਵੱਡਾ ਹਾਦਸਾ ਵਾਪਰਿਆ ਹੈ। ਮੰਦਰ ਦਾ ਲੈਂਟਰ ਡਿੱਗਣ ਨਾਲ 2 ਕੁੜੀਆਂ ਦੀ ਮੌਤ ਹੋ ਗਈ। ਜਿਹੜੀਆਂ ਕੁੜੀਆਂ ਦੇ ਸਾਹ ਮੁੱਕੇ ਹਨ ਉਹ ਪੰਜਾਬ ਦੀਆਂ ਦੱਸੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇਸ ਹਾਦਸੇ ਵਿਚ ਇਕ ਲੜਕੀ ਗੰਭੀਰ ਜ਼ਖਮੀ ਵੀ ਹੋ ਗਈ ਹੈ।
ਘਟਨਾ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਦੇ ਜੱਦੀ ਪਿੰਡ ਨਿਨਯੌਲਾ ਦੀ ਹੈ। ਸੂਚਨਾ ਮਿਲਣ ਦੇ ਬਾਅਦ ਨਨਯੌਲਾ ਚੌਕੀ ਪੁਲਿਸ ਮੌਕੇ ‘ਤੇ ਪਹੁੰਚੀ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ 2 ਮਹੀਨੇ ਪਹਿਲਾਂ ਹੀ ਮੰਦਰ ਦਾ ਲੈਂਟਰ ਪਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਥਾਣਾ ਇੰਚਾਰਜ ਰਿਸ਼ੀਪਾਲ ਨੇ ਦੱਸਿਆ ਕਿ ਅੰਬਾਲਾ ਨਾਲ ਲੱਗਦੇ ਪੰਜਾਬ ਦੇ ਤਾਸਲਪੁਰ ਪਿੰਡ ਦੀ ਮਨੀਸ਼ਾ, ਪਰਵਿੰਦਰ ਤੇ ਸਿਮਰਨ ਕੌਰ ਇਕ ਕਮਿਊਨਿਟੀ ਸੈਂਟਰ ਵਿਚ ਬਿਊਰੀ ਪਾਰਲਰ ਦਾ ਫਾਰਮ ਭਰਨ ਲਈ ਨਨਯੌਲਾ ਪਿੰਡ ਵਿਚ ਆਈ ਸੀ। ਆਪਣਾ ਕੰਮ ਖਤਮ ਕਰਨ ਦੇ ਬਾਅਦ ਉਹ ਤਿੰਨਾਂ ਬੱਸ ਦੇ ਇੰਤਜ਼ਾਰ ਵਿਚ ਮੰਦਰ ਪਰਿਸਰ ਵਿਚ ਖੜ੍ਹੀ ਸੀ।
ਦੁਪਹਿਰ ਲਗਭਗ ਸਾਢੇ 12 ਵਜੇ ਅਚਾਨਕ ਮੰਦਰ ਦਾ ਲੈਂਟਰ ਡਿਗ ਗਿਆ। ਇਸ ਹਾਦਸੇ ਵਿਚ ਮਨੀਸ਼ਾ ਤੇ ਪਰਵਿੰਦਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਸਿਮਰਨ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਾ ਗਿਆ। ਡਾਕਟਰਾਂ ਨੇ ਇਲਾਜ ਦੇ ਬਾਅਦ ਉਸ ਨੂੰ ਅੰਬਾਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਸਾਰੀਆਂ ਲੜਕੀਆਂ ਦੀ ਉਮਰ 18 ਤੋਂ 20 ਸਾਲ ਦੇ ਲਗਭਗ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਦਬੋਚਿਆ ਪਟਵਾਰੀ ਦਾ ਸਾਥੀ, ਜ਼ਮੀਨ ਦੇ ਇੰਤਕਾਲ ਬਦਲੇ ਲਈ ਸੀ 3,000 ਰੁ. ਦੀ ਰਿਸ਼ਵਤ
ਡਾਕਟਰ ਨੇ ਦੱਸਿਆ ਕਿ ਸਿਮਰਨ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਿਮਰਨ ਸਦਮੇ ਵਿਚ ਸੀ। ਉਸ ਦੇ ਮੂੰਹ ਸਣੇ ਸਰੀਰ ‘ਤੇ ਕਈ ਥਾਂ ‘ਤੇ ਸੱਟਾਂ ਲੱਗੀਆਂ ਹਨ। ਮੂੰਹ ਤੋਂ ਖੂਨ ਵਹਿ ਰਿਹਾ ਸੀ। ਸਿਮਰਨ ਨੂੰ ਮੁੱਢਲੇ ਇਲਾਜ ਦੇ ਬਾਅਦ ਅੰਬਾਲਾ ਸਿਟੀ ਰੈਫਰ ਕੀਤਾ ਗਿਆ ਤਾਂ ਕਿ ਸਰ ਸਣੇ ਹੋਰ ਜਾਂਚ ਹੋ ਸਕੇ।