ਦਸੂਹਾ ਨਿਵਾਸੀ ਪ੍ਰਸਿੱਧ ਚੈਨ ਸਿੰਘ ਚੱਕਰਵਰਤੀ ਦੇ ਪੋਤਰੇ ਦੀ ਜਰਮਨੀ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਰਮਨੀ ਦੇ ਗਰੋਸਨ ਸਟੱਡ ਵਿਚ ਭਾਰੀ ਵਾਹਨ ਦੀ ਚਪੇਟ ਵਿਚ ਆਉਣ ‘ਤੇ ਇਸ ਬੱਚੇ ਦੀ ਮੌਤ ਹੋ ਗਈ। ਸਕੂਲੋਂ ਆ ਕੇ ਇਹ ਖੇਡਣ ਗਿਆ ਸੀ, ਜਿਥੇ ਇਹ ਹਾਦਸਾ ਵਾਪਰ ਗਿਆ। ਇਸ ਖਬਰ ਨਾਲ ਪੂਰਾ ਪਰਿਵਾਰ ਜਿਥੇ ਸਦਮੇ ਵਿਚ ਹੈ, ਉਥੇ ਹੀ ਉਸ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ।
ਇਸ ਬਾਰੇ ਗੱਲ ਕਰਦਿਆਂ ਚੈਨ ਸਿੰਘ ਨੇ ਦੱਸਿਆ ਕਿ ਮੇਰਾ ਨਰਿੰਦਰ ਸਿੰਘ ਲਾਡੀ ਕਾਫੀ ਸਾਲਾਂ ਤੋਂ ਜਰਮਨੀ ਵਿਚ ਰਹਿ ਰਿਹਾ ਸੀ। ਪੋਤਾ ਨਵਦੀਪ ਸਿੰਘ ਗੈਵੀ ਨਾਲ ਹੀ ਜਰਮਨੀ ਗਿਆ ਸੀ। ਉਸ ਦੀ ਅੱਠ ਦਾ ਸਾਲ ਦੀ ਉਮਰ ਸੀ। ਜਦੋਂ ਉਹ ਸਕੂਲੋਂ ਵਾਪਸ ਆਇਆ ਤਾਂ ਉਸ ਨੇ ਆ ਕੇ ਆਪਣੀ ਮਾਤਾ ਨੂੰ ਕਿਹਾ ਕਿ ਮੈਂ 5 ਮਿੰਟ ਵਿਚ ਖੇਡ ਕੇ ਆਇਆ। ਇਸ ਦੌਰਾਨ ਸੜਕ ‘ਤੇ ਇੱਕ ਭਾਰੀ ਕੈਂਟਰ ਦੇ ਪਹੀਏ ਥੱਲੇ ਆ ਗਿਆ ਤੇ ਉਸ ਦੀ ਮੌਤ ਹੋ ਗਈ।
ਇਸ ਨਾਲ ਪਰਿਵਾਰ ਨੂੰ ਬਹੁਤ ਸਦਮਾ ਲੱਗਾ ਹੈ। ਜਰਮਨ ਪੁਲਿਸ ਨੇ ਉਸੇ ਵੇਲੇ ਕਾਰਵਾਈ ਕਰਦੇ ਹੋਏ ਕੈਂਟਰ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਐਕਸੀਡੈਂਟ ਕਿਵੇਂ ਹੋਇਆ।
ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਜਲਾਲਾਬਾਦ ‘ਚ ਬਣੇਗਾ ਬਾਈਪਾਸ, ਮਾਨ ਸਰਕਾਰ ਨੇ ਦਿੱਤੀ ਮਨਜ਼ੂਰੀ
ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਭਾਣਾ ਵਰਤਿਆ ਤਾਂ ਬੱਚੇ ਦੇ ਨਾਣਕਿਆਂ ਦਾ ਫੋਨ ਆਇਆ। ਇਹ ਖਬਰ ਸੁਣ ਕੇ ਇਥੇ ਵੀ ਪਰਿਵਾਰ ਬਹੁਤ ਸਦਮਾ ਲੱਗਾ, ਤੇ ਵਿਦੇਸ਼ ਵਿਚ ਵੀ ਪਰਿਵਾਰ ਬਹੁਤ ਸਦਮੇ ਵਿਚ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਜ਼ਿੰਦਗੀ ਪੋਤਰੇ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕੈਂਟਰ ਥੱਲੇ ਆਉਣ ਕਰਕੇ ਉਸ ਦੀ ਬਾਡੀ ਖਰਾਬ ਹੋ ਗਈ, ਜਿਸ ਕਰਕੇ ਅੱਜ ਬੁੱਧਵਾਰ ਨੂੰ ਉਥੇ ਹੀ ਉਸ ਦੀਆਂ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮਗਰੋਂ ਬੱਚੇ ਦੇ ਪਿਤਾ ਇਥੇ ਆਉਣਗੇ ਤੇ ਬਾਕੀ ਦੀਆਂ ਰਸਮਾਂ ਇਥੇ ਪੰਜਾਬ ਵਿਚ ਕੀਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -:
