Farmers committees in every village : ਖ਼ਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਖਾਲਸਾ ਪੰਥ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਦੂਸਰੇ ਦਿਨ ਗੁਰੂ ਕੀ ਨਗਰੀ ਸ੍ਰੀ ਆਨੰਦਪੁਰ ਸਾਹਿਬ ਪੂਰੇ ਖਾਲਸਈ ਰੰਗ ਵਿੱਚ ਰੰਗੀ ਹੋਈ ਅਤੇ ਕਰੋਨਾ ’ਤੇ ਸੰਗਤ ਦੀ ਸ਼ਰਧਾ ਦਾ ਸੈਲਾਬ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕੇ ਪਹਿਲੇ ਦਿਨ ਸੰਗਤ ਦੀ ਆਮਦ ’ਚ ਪਿੱਛਲੇ ਸਾਲ ਦੇ ਮੁਕਾਬਲੇ ਕਮੀ ਸੀ ਪਰ ਅੱਜ ਹੋਲੇ ਮਹੱਲੇ ਦੇ ਦੂਜੇ ਦਿਨ ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਲਈ ਆ ਰਹੀ ਹੈ। ਸਵੇਰ ਤੋਂ ਹੀ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਲੰਮੀਆਂ ਕਤਾਰਾਂ ਲਗਾ ਕੇ ਮੱਥਾ ਟੇਕਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ।
ਪਰ ਹੋਲੇ ਮਹੱਲੇ ਦਾ ਪਹਿਲਾ ਦਿਨ ਕਿਸਾਨਾਂ ਦੇ ਨਾਮ ਰਿਹਾ ਹੈ। ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਕਾਨਫਰੰਸ ਦਾ ਸੱਦਾ ਦਿੱਤਾ ਸੀ, ਜਿਸ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਕਿਸਾਨੀ ਕਾਨਫਰੰਸ ਵਿੱਚ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਦਾ ਐਲਾਨ ਕਰਦਿਆਂ ਕੁੱਝ ਵੱਡੇ ਫੈਸਲੇ ਲਏ ਹਨ। ਦਰਅਸਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਫੈਸਲਾ ਲਿਆ ਹੈ ਕੇ ਪੰਜਾਬ ਦੇ ਹਰ ਪਿੰਡ ਵਿੱਚ 21-21 ਮੈਂਬਰੀ ਨੌਜਵਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਵਿਧਾਇਕਾਂ ਨੂੰ ਵੋਟਾਂ ਮੰਗਣ ਆਉਣ ਤੇ ਸਵਾਲ ਕਰਨਗੀਆਂ! ਅਤੇ ਉਨ੍ਹਾਂ ਦੀ ਜੁਆਬਦੇਹੀ ਤੈਅ ਕਰਨਗੀਆਂ। ਇਸ ਨਾਲ ਨੌਜਵਾਨਾਂ ਵਿੱਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਆਵੇਗੀ, ਸਵਾਲ ਕਰਨ ਦਾ ਤਰੀਕਾ ਆਵੇਗਾ ਅਤੇ ਸਭ ਤੋਂ ਵੱਡਾ ਕਿ ਨਵੀਂ ਲੀਡਰਸ਼ਿਪ ਉਭਰਨੀ ਸ਼ੁਰੂ ਹੋਵੇਗੀ!
ਕਾਨਫਰੰਸ ਵਿੱਚ ਮੁੱਖ ਤੌਰ ’ਤੇ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚਡੂਨੀ ਆਦਿ ਵਰਗੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਸੀ। ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਵੀ ਕਿਸਾਨ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕੇ ਕਿਸਾਨ ਜਥੇਬੰਦੀਆਂ ਭਾਵੇ ਖੁਦ ਚੋਣਾਂ ਨਾ ਲੜਨ ਪਰ ਅਜਿਹੇ ਵਿਅਕਤੀਆਂ ਨੂੰ ਸਮਰਥਨ ਕਰਨ ਜੋ ਚੰਗੇ ਕੰਮ ਕਰ ਸਕਣ ਅਤੇ ਰਾਜਨੀਤੀ ਦੀ ਗੰਦਗੀ ਨੂੰ ਸਾਫ਼ ਕਰ ਸਕਣ।
ਇਹ ਵੀ ਦੇਖੋ : ਯੋਗਰਾਜ ਸਿੰਘ ਨੇ ਦਿੱਤਾ ਕਿਸਾਨ-ਮਜਦੂਰਾਂ ਵੱਲੋਂ ਖੁਦ ਪੰਜਾਬ ਦੀਆਂ 117 ਸੀਟਾਂ ਤੋਂ ਚੋਣਾਂ ਲੜਣ ਦਾ ਹੋਕਾ