farmers meeting punjab govt.: ਅੱਜ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਹੋਈ ਹੈ ਜਾਣਨਾ ਇਹ ਹੋਵੇਗਾ ਕਿ ਇਸ ‘ਚ ਖਾਸ ਕੀ ਹੋਵੇਗਾ।ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਸਰਕਾਰ ਦੇ ਏਜੰਡੇ ‘ਤੇ ਵੀ ਮੀਟਿੰਗ ਹੋਈ ਹੈ।ਜਿਹੜੀਆਂ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ‘ਤੇ ਵੀ ਹੋਈ ਹੈ।ਇਨ੍ਹਾਂ ਮੰਨੀਆਂ ਹੋਈਆਂ ਮੰਗਾਂ ‘ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਭਰੋਸਾ ਦਿਵਾਇਆ ਹੈ।ਜਿਹੜੀ ਸੈਕਸ਼ਨ 11 ਦੇ ਵਿੱਚ ਅਸੀਂ ਗੱਲ ਕੀਤੀ ਆ ਕਿਸਾਨਾਂ ਦਾ ਕਹਿਣਾ ਹੈ ਕਿ ਸੈਕਸ਼ਨ 11 ‘ਚ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ।ਉਸ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਪੰਜਾਬ ਗੌਰਮਿੰਟ ਅਤੇ ਵਕੀਲ 3 ਨਵੰਬਰ ਨੂੰ 2 ਵਜੇ ਦੇ ਕਰੀਬ ਚੰਡੀਗੜ ਵਿਖੇ ਮੀਟਿੰਗ ਕੀਤੀ ਜਾਵੇਗੀ।ਉਨ੍ਹਾਂ ਦਾ ਏਜੰਡਾ ਸੀ ਕਿ ਜਿਹੜਾ ਅਸੈਂਬਲੀ ‘ਚ ਮਤਾ ਪਾਸ ਕੀਤਾ ਗਿਆ ਉਹ ਸਹੀ ਨਹੀਂ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ ‘ਚ ਖੜਾ ਗੰਨਾ ਮੌਜੂਦਾ ਸਮੇਂ ‘ਚ ਪੰਜਾਬ ਸਰਕਾਰ ਅਤੇ ਸਹਿਕਾਰੀ ਲਈ ਕਰੀਬ 400 ਕਰੋੜ ਦੇ ਆਸਪਾਸ ਹੈ।ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਵਲੋਂ
ਗੰਨੇ ਦਾ ਬਕਾਇਆ ਕਿਸਾਨਾਂ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਇਸ ਮੁੱਦੇ ਨੂੰ ਵੀ ਚੁੱਕਿਆ ਗਿਆ ਅਤੇ ਆਵਾਰਾ ਪਸ਼ੂਆਂ ਦਾ ਵੀ ਮੁੱਦਾ ਪੰਜਾਬ ਸਰਕਾਰ ਦੇ ਧਿਆਨ ‘ਚ ਲਿਆਂਦਾ ਗਿਆ।ਕੋਰੋਨਾ ਦੌਰਾਨ ਕਿਸਾਨਾਂ ‘ਤੇ ਹੋਏ ਪਰਚੇ ਅਤੇ ਆਰ.ਪੀ.ਐੱਫ ਕੇਸ ਵੀ ਸਾਰੇ ਵਾਪਸ ਲਏ ਜਾਣ ਇਹ ਕਿਸਾਨਾਂ ਦੇ ਮੀਟਿੰਗ ‘ਚ ਮੇਨ ਮੁੱਦੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ‘ਚ ਜਲਦ ਤੋਂ ਜਲਦ ਮਿੱਲਾਂ ਚਲਾਉਣ ਦਾ ਭਰੋਸਾ ਦਿਵਾਇਆ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਮੁੱਦੇ ‘ਤੇ ਕੋਈ ਠੋਸ ਕਦਮ ਨਹੀਂ ਚੁੱਕੇਗੀ ਤਾਂ ਕਿਸਾਨਾਂ ਕੋਲ ਹੋਰ ਬਹੁਤ ਸਾਰੀਆਂ ਖੁੱਲੀਆਂ ਆਪਸ਼ਨਸ ਹਨ।ਬੈਂਕਾਂ ਦੇ ਬਲਾਇੰਕ ਚੈੱਕ ਰੱਦ ਕੀਤੇ ਜਾਣਗੇ। ਟ੍ਰੈਕ ਖਾਲੀ ਕੀਤੇ ਜਾਣਗੇ ਅਤੇ ਸਰਕਾਰ ਦੇ ਬਹਾਨੇ ਨੂੰ ਟੈਕਲ ਕੀਤਾ ਜਾਵੇਗਾ।ਮਾਲ ਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ।ਕਿਸਾਨ ਮਜ਼ਦੂਰ ਅੰਦੋਲਨ ਨੂੰ ਬਦਨਾਮ ਨਹੀਂ ਕਰਨ ਦਿਆਂਗੇ।ਪਰਾਲੀ ਸਾੜਨ ਤੇ ਐਗਰੀਮੈਂਟ ਦੀ ਆਲੋਚਨਾ ਕੀਤੀ ਗਈ ।5 ਨਵੰਬਰ ਨੂੰ ਕੌਮੀ ਬੰਦ ਨੂੰ ਸਫਲ ਕੀਤਾ ਜਾਵੇਗਾ। ਟ੍ਰੈਕ ‘ਤੇ ਧਰਨਾ ਜਾਰੀ ਰਹੇਗਾ।ਕਿਸਾਨਾਂ ਦਾ ਕਹਿਣਾ ਹੈ ਕੁੱਲ ਮਿਲਾ ਅਸੀਂ ਸਾਰੀਆਂ ਮੰਗਾਂ ਮੰਨਵਾ ਕੇ ਹੀ ਦਮ ਲਵਾਂਗੇ।